November 15, 2024

Loading

ਚੜ੍ਹਤ ਪੰਜਾਬ ਦੀ,

ਰਾਮਪੁਰਾ ਫੂਲ 30 ਅਗਸਤ( ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ ): ਸਥਾਨਕ ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਲੋਂ ਵਿਦਿਆਰਥੀਆਂ ਦੇ ਸ਼ਰੀਰਕ ਅਤੇ ਬੌਧਿਕ ਵਿਕਾਸ ਲਈ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੌਰਾਨ ਮਟਕੀ ਅਤੇ ਬੰਸਰੀ ਡੈਕੋਰੇਸ਼ਨ ਆਦਿ ਵਿਸ਼ੇਸ ਖਿੱਚ ਦਾ ਕੇਂਦਰ ਰਹੀ। ਡਾਂਡੀਆ ਡਾਂਸ ਦਾ ਇੰਟਰ ਹਾਊਸ ਮੁਕਾਬਲਾ ਕਰਵਾਇਆ ਗਿਆ ਤੇ ਇੰਨਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਨੂੰ ਪੁਜੀਸ਼ਨਾ ਵੀ ਦਿੱਤੀਆਂ ਗਈਆਂ। ਇਸ ਮੌਕੇ ਦਹੀਂ-ਹਾਂਡੀ ਦੀ ਮਟਕੀ ਤੋੜੀ ਗਈ।

ਸਕੂਲ ਦੇ ਪਿ੍ਰੰਸੀਪਲ ਉਪਮਾ ਸਿੰਗਲਾ ਨੇ ਦੱਸਿਆ ਕਿ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਉਨਾਂ ਦੀ ਆਪਣੀ ਸੰਸਕਿ੍ਰਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਹੈ ਤਾਂ ਜੋ ਵਿਦਿਆਰਥੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ। ਜਨਮ ਅਸ਼ਟਮੀ ਮੌਕੇ ਨੰਨੇ-ਮੁੰਨੇ ਬੱਚਿਆਂ ਵੱਲੋਂ ਰਾਧਾ-ਕਿ੍ਰਸ਼ਨ ਦੀਆਂ ਝਾਕੀਆ ਕੱਢੀਆ ਗਈਆਂ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਸਹਾਰਾ ਵੱਲੋਂ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।

81330cookie-checkਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਜਨਮ ਅਸ਼ਟਮੀ ਦਾ ਮਨਾਇਆ ਤਿਉਹਾਰ
error: Content is protected !!