January 3, 2025

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ – ਹਲਕੇ ਦੇ ਵਸਨੀਕਾਂ ‘ਹਰ ਘਰ ਨਲ, ਹਰ ਘਰ ਜਲ’ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਵਾਰਡ ਨੰਬਰ 36 ਅਧੀਨ ਗਲੀ ਨੰਬਰ 9 ਵਿਖੇ 25 ਹਾਰਸ ਪਾਵਰ ਟਿਊਬਵੈਲ ਲਗਾਉਣ ਦੇ ਕਾਰਜ਼ਾਂ ਦਾ ਉਦਘਾਟਨ ਕੀਤਾ। ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 11.50 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਥਾਨਕ ਸੂਰਜ ਨਗਰ ਦੇ ਵਸਨੀਕ ਪਿਛਲੇ ਲੰਬੇ ਸਮੇ ਤੋਂ ਆ ਰਹੀ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਸਨ ਜਿਨ੍ਹਾਂ ਨੂੰ ਹੁਣ ਜਲਦ ਰਾਹਤ ਮਿਲੇਗੀ।

ਨਿਰਵਿਘਨ ਬਿਜਲੀ ਸਪਲਾਈ ਲਈ ਨਵਾਂ ਟ੍ਰਾਂਸਫਾਰਮ ਵੀ ਕੀਤਾ ਸਥਾਪਿਤ

ਉਨ੍ਹਾਂ ਦੱਸਿਆ ਕਿ ਇੱਕ ਟ੍ਰਾਂਸਫਾਰਮ ਵੀ ਨਵਾਂ ਰਖਵਾਇਆ ਗਿਆ ਜਿਸ ਨਾਲ ਹਲਕਾ ਵਾਸੀਆਂ ਨੂੰ ਬਿਜਲੀ ਸਪਲਾਈ ਵੀ ਨਿਰਵਿਘਨ ਮਿਲ ਸਕੇਗੀ. ਟਿਊਬਵੈਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕਰਦਿਆਂ ਵਿਧਾਇਕ ਛੀਨਾ ਨੇ ਕਿਹਾ ਨੇ ਕਿਹਾ ਕਿ ਪਾਣੀ ਲੋਕਾਂ ਦੀ ਮੁੱਢਲੀ ਲੋੜ ਹੈ ਅਤੇ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਲੋਕ ਦੁਖੀ ਸਨ, ਪਰ ਇਲਾਕਾ ਵਾਸੀਆਂ ਦੀ ਚਿਰੌਕਣ ਮੰਗ ਨੂੰ ਬੂਰ ਪਿਆ ਹੈ ਅਤੇ ਜਲਦ 25 ਐਚ ਪੀ ਦਾ ਇਹ ਟਿਊਬਵੈਲ ਪਾਣੀ ਦੀ ਨਿਰਵਿਘਨ ਸਪਲਾਈ ਕਰੇਗਾ।

ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਸੂਰਜ ਨਗਰ ਦੇ ਵਸਨੀਕ ਪਹਿਲਾਂ ਪਿਛਲੀਆਂ ਸਰਕਾਰਾਂ ਪਾਸੋਂ ਟਿਊਬਵੈਲ ਦੀ ਮੰਗ ਕਰ ਰਹੇ ਸਨ, ਪਰ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਲੋਕਾਂ ਦੀ ਬਾਂਹ ਫੜੀ ਗਈ ਹੈ। ਇਸ ਮੌਕੇ ‘ਆਪ’ ਦੇ ਵਲੰਟੀਅਰ ਕੁਲਦੀਪ ਧੀਂਗਾਨ, ਗਗਨਦੀਪ ਉੱਪਲ, ਵਾਰਡ ਪ੍ਰਧਾਨ ਸੁਨੀਲ ਜੌਹਰ, ਰਿਪਨ ਗਰਚਾ, ਬੀਰ ਸਿੰਘ ਰਾਹੀ ਲੋਹਾਰਾ ਅਤੇ ਸਾਰੇ ਮੁਹੱਲਾ ਨਿਵਾਸੀ ਵੀ ਮੌਜ਼ੂਦ ਸਨ।

#For any kind of News and advertisement contact us on   9803-4506-01

165480cookie-checkਵਿਧਾਨਿਕ ਛੀਨਾ ਵੱਲੋਂ ਵਾਰਡ ਨੰਬਰ 36 ‘ਚ ਟਿਊਬਵੈਲ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ, 11.50 ਲੱਖ ਰੁਪਏ ਕੀਤੇ ਜਾਣਗੇ ਖਰਚ
error: Content is protected !!