December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ ,(ਸਤ ਪਾਲ ਸੋਨੀ ): ਡਾਕਟਰ ਅੰਬੇਦਕਰ ਕਲੋਨੀ ਨੇੜੇ ਚੀਮਾ ਚੌਂਕ ਚ ਅੱਜ ਸਿਲਾਈ ਸੈਂਟਰ ਦਾ ਨੀਂਹ ਪੱਥਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ ਦੁਆਰਾ ਰੱਖਿਆ ਗਿਆ। ਇਸ ਮੌਕੇ ਤੇ ਵਿਜੇ ਦਾਨਵ ਅਤੇ ਵਿਪਨ ਸੂਦ ਕਾਕਾ ਮੁੱਖ ਤੌਰ ਹਾਜਰ ਸਨ। ਦੀਪਕ ਮੱਟੂ ਜੋ ਕਿ ਇਸ ਕਲੋਨੀ ਦੇ ਸਰਪ੍ਰਸਤ ਹਨ ।ਉਨਾਂ ਨੇ ਦੱਸਿਆ ਕਿ ਅਸੀਂ ਇਸ ਕਲੋਨੀ ਚ ਇੱਕ ਸਿਲਾਈ ਸੈਂਟਰ ਖੋਲ੍ਹਾਂਗੇ ਜਿਸ ਵਿੱਚ ਆਉਣ ਵਾਲੇ ਸਮੇਂ ਚ ਬਿਲਕੁੱਲ ਫ੍ਰੀ ਸਿਖਿਆ ਦਿੱਤੀ ਜਾਏਗੀ।

ਵਿਧਾਇਕ ਢਿਲੋਂ ਨੇ ਇਸ ਸ਼ੁਭ ਮੌਕੇ ਤੇ ਦੀਪਕ ਮੱਟੂ, ਸਮਾਜ ਸੇਵਕ ਵਿਨੋਦ ਛੋਟੂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜੋ ਕੰਮ ਇਹ ਸਮਾਜ ਭਲਾਈ ਲਈ ਕਰ ਰਹੇ ਨੇ ਇਹਨਾਂ ਨਾਲ ਅਕਾਲੀ ਦਲ ਪੁਰੀ ਤਰਾਂ ਸਪੋਟ ਕਰੇਗਾ। ਇਸ ਮੌਕੇ ਤੇ ਮੁੱਖ ਤੌਰ ਤੇ ਸਾਬਕਾ ਵਿਧਾਇਕ ਰਣਜੀਤ ਢਿਲੋਂ, ਵਿਜੇ ਦਾਨਵ, ਵਿਪਨ ਸੂਦ ਕਾਕਾ ਦਾ ਸਵਾਗਤ ਦੀਪਕ ਮੱਟੂ ਦੁਆਰਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ ਤੇ ਸਮਾਜ ਸੇਵਕ ਵਿਨੋਦ ਛੋਟੂ ਦੇ ਨਾਲ ਅੰਬੇਦਕਰ ਕਲੋਨੀ ਦੇ ਦੀਪਾ, ਤੰਨੁ ਸਿੱਧੂ, ਮਾਨਾ ਵੇਦ, ਗੋਰਾ, ਮੰਜਿਤ ਸਿੰਘ, ਗਿਗੀ,ਬਿਲਾ ਡਰਾਇਵਰ, ਰਿੰਕੂ ਮੱਟੂ, ਪ੍ਰਿੰਸ, ਫੌਜੀ, ਜੋਤਿ ਅਤੇ ਹੋਰ ਕਲੋਨੀ ਵਾਲੇ ਵੀ ਹਾਜਰ ਸਨ।

68060cookie-checkਡਾਕਟਰ ਅੰਬੇਦਕਰ ਕਲੋਨੀ ਚ ਸਿਲਾਈ ਸੈਂਟਰ ਦਾ ਰੱਖਿਆ ਨੀਂਹ ਪੱਥਰ ( ਦੀਪਕ ਮੱਟੂ)
error: Content is protected !!