December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 15 ਨਵੰਬਰ , ( ਪ੍ਰਦੀਪ ਸ਼ਰਮਾ ):ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ ਇਕੱਤਰਤਾ ਦੌਰਾਨ ਪਿੰਡ ਫੂਲ ਵਿਖੇ ਦਰਸ਼ਨ ਸਿੰਘ ਸੋਹੀ ਦੀ ਯੋਗ ਅਗਵਾਈ ਹੇਠ 14 ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ । ਇਸ ਮੌਕੇ  ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾਂ ਦਿਨੋ ਦਿਨ ਵਧ ਰਹੀ ਹੈ ਤੇ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਰਹੇ ਨੇ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਹਲਕੇ ‘ਚ ਮਿਲ ਰਿਹਾ ਆਪ ਨੂੰ ਭਰਪੂਰ ਸਮਰਥਨ ,ਪੰਜਾਬ ਵਿੱਚ ਬਣਾਵਾਂਗੇ ਆਪ ਦੀ ਸਰਕਾਰ :ਬਲਕਾਰ ਸਿੰਘ ਸਿੱਧੂ 
ਇਸ ਤੋ ਇਲਾਵਾ ਸਹਿਰ ਰਾਮਪੁਰਾ ਵਿਖੇ ਆਮ ਆਦਮੀ ਪਾਰਟੀ ਦੇ ਨਰੇਸ਼ ਕੁਮਾਰ ਬਿੱਟੂ ਜਿਲ੍ਹਾਂ ਸਕੱਤਰ ਟ੍ਰੇਂਡ ਵਿੰਗ ਦੇ ਗ੍ਰਹਿ ਵਿਖੇ  ਮੀਟਿੰਗ  ਕੀਤੀ ਗਈ ਤੇ ਇਸ ਇਕੱਤਰਤਾ ਵਿੱਚ ਹੋਏ ਇਕੱਠ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਸਹਿਰ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਦਿਨੋ ਦਿਨ ਵਧ ਰਿਹਾ ‘ਤੇ  ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ। ਅੱਜ ਦੀ ਮੀਟਿੰਗ ਵਿੱਚ ਹੋਏ ਇਕੱਠ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਹਿ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਲੇਖ ਰਾਜ ਜੁਆਇੰਟ ਸਕੱਤਰ ਟਰੇਡ ਵਿੰਗ ,ਰਾਜੂ ਜੇਠੀ ਬਲਾਕ ਪ੍ਰਧਾਨ ,ਗੋਲਡੀ ਵਰਮਾ ਸਰਕਲ ਇੰਚਾਰਜ ,ਗੋਰਾ ਲਾਲ ਸਾਬਕਾ ਸਰਪੰਚ ,ਬੰਤ ਸਿੰਘ ਐਸ.ਸੀ. ਕੋਆਡੀਨੇਟਰ ਹਲਕਾ ਰਾਮਪੁਰਾ ਫੂਲ ,ਸਰਦਾਰ ਦਰਸ਼ਨ ਸਿੰਘ ਸੋਹੀ, ਲਖਵਿੰਦਰ ਸਿੰਘ ਮਹਿਰਾਜ, ਟੀਨਾ ਬਾਠ, ਕੁਲਦੀਪ ਸਿੰਘ, ਆਰ.ਐਸ.ਜੇਠੀ , ਨਿਸ਼ੂ ਮਹਿਰਾਜ,  ਬੌਬੀ ਫੂਲ, ਸਰਬਾ ਬਰਾੜ, ਲਖਵਿੰਦਰ ਮਹਿਰਾਜ,ਟੀਨਾ  ਬਾਠ, ਕੁਲਦੀਪ ਸਿੰਘ ਅਤੇ ਸੀਰਾ ਮਲੂਆਣਾ ਵੀ ਹਾਜ਼ਰ ਸਨ ।
91130cookie-checkਆਪ ਨੂੰ ਬਲਕਾਰ ਸਿੱਧੂ ਦੀ ਅਗਵਾਈ ਹੇਠ ਮਿਲੀ ਭਰਵੀਂ ਹਮਾਇਤ, ਦਰਜਨ ਤੋ ਵੱਧ ਪਰਿਵਾਰ ਆਪ ‘ਚ ਹੋਏ ਸ਼ਾਮਲ
error: Content is protected !!