December 22, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ 27 ਸਤੰਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ) : ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ‘ਤੇ ਫੁੱਲ ਚੜਾਉਦਿਆ ਹਰ ਵਰਗ ਨੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ‘ਤੇ ਰਾਮਪੁਰਾ ਸ਼ਹਿਰ ਦੇ ਮੌੜ ਚੌਂਕ ਵਿਖੇ ਬਠਿੰਡਾ ਚੰਡੀਗੜ ਹਾਈਵੇ ਜਾਮ ਕਰਕੇ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਮੋਦੀ ਹਕੂਮਤ ਨੂੰ ਵੰਗਾਰਿਆ। ਪ੍ਰੈਸ ਨੋਟ ਜਾਰੀ ਕਰਦਿਆਂ ਰਣਜੀਤ ਸਿੰਘ ਮੰਡੀ ਕਲਾਂ ਨੇ ਦੱਸਿਆ ਕਿ ਆਏ ਹੋਏ ਹਜਾਰਾਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਘੋਲ ਹਰ ਦਿਨ ਇਤਿਹਾਸ ਸਿਰਜ ਰਿਹਾ ਹੈ।ਇਹ ਘੋਲ ਦੇਸ਼ ਹੀ ਨਹੀਂ ਬਲਕਿ ਸੰਸਾਰ ਪੱਧਰ ‘ਤੇ ਪ੍ਰਸਿੱਧੀ ਹਾਸਿਲ ਕਰ ਚੁੱਕਿਆ ਹੈ ‘ਤੇ ਦੁਨੀਆਂ ਦੇ ਵਿੱਚ ਲੜ ਰਹੇ ਹਰ ਸ਼ੰਘਰਸ਼ ਨੂੰ ਇਹ ਬਲ ਦੇ ਰਿਹਾ ਹੈ। ਪੰਜਾਬ ਤੋਂ ਹੁੰਦਾ ਹੋਇਆ ਇਹ ਸ਼ੰਘਰਸ਼ ਅੱਜ ਪੂਰੇ ਭਾਰਤ ਵਿੱਚ ਫੈਲ ਚੁੱਕਿਆ ਹੈ।
ਬੁਲਾਰਿਆਂ ਨੇ ਸੰਬੋਧਨ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਥੇ ਦਿੱਲੀ ਦੇ ਬਾਰਡਰਾਂ ‘ਤੇ ਭੇਜਣ ਲਈ ਕਿਹਾ ‘ਤੇ ਕੇਂਦਰ ਸਰਕਾਰ ਖਿਲਾਫ ਸ਼ੰਘਰਸ਼ ਨੂੰ ਤੇਜ ਕਰਨ ਲਈ ਲੋਕਾਂ ਨੂੰ ਤਿਆਰ ਪਰ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਸਾਰੇ ਸ਼ਹਿਰ ਵਾਸੀਆਂ , ਦੁਕਾਨਦਾਰਾਂ, ਰੇਹੜੀ ਫੜ੍ਹੀ , ਵਪਾਰੀ ਵਰਗ ‘ਤੇ ਹਰੇਕ ਛੋਟੇ ਵੱਡੇ ਕਾਰੋਬਾਰ ਕਰਨ ਵਾਲੇ ਤੋਂ ਵੱਡਾ ਸਹਿਯੋਗ ਮਿਲਿਆ। ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀ ਹੋ ਜਾਂਦੇ ਸਰਕਾਰ ਖ਼ਿਲਾਫ਼ ਅੰਦੋਲਨ ਇਸ ਤਰ੍ਹਾਂ ਹੀ ਜਾਰੀ ਰਹੇਗਾ। ਧਰਨੇ ਚ ਆਏ ਲੋਕਾਂ ਨੇ ਪ੍ਰਣ ਕੀਤਾ ਕਿ ਜਿਵੇਂ ਸਾਨੂੰ ਸਯੁੰਕਤ ਕਿਸਾਨ ਮੋਰਚਾ ਪ੍ਰੋਗਰਾਮ ਦੇਵੇਗਾ ਅਸੀਂ ਪੂਰਨ ਤੌਰ ‘ਤੇ ਲਾਗੂ ਕਰਾਂਗੇ।  27 ਤਰੀਕ ਦਾ ਭਾਰਤ ਬੰਦ ਦਾ ਸੱਦਾ ਇਤਿਹਾਸਿਕ ਦਿਨ ਬਣ ਗਿਆ ਹੈ ‘ਤੇ ਲੋਕਾ ਵਿੱਚ ਨਵਾ ਸੁਨੇਹਾ ਲੈ ਕੇ ਗਿਆ ਹੈ।ਮੋਦੀ ਸਰਕਾਰ ਨੂੰ ਝੁਕਾਅ ਲੈਣਾ  ਹੈ, ਜਿੱਤ ਬਹੁਤੀ ਦੂਰ ਨਹੀਂ। ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਦਿੱਲੀ ਤੋਂ ਵਾਪਸੀ ਹੋਵੇਗੀ ।
ਇਸ ਸਮੇ ਬੀਕੇਯੂ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੂਬਾ ਸਕੱਤਰ ਕਾਕਾ ਸਿੰਘ ਕੋਟੜਾ, ਬਲਾਕ ਪ੍ਰਧਾਨ ਭੋਲਾ ਸਿੰਘ ਕੋਟੜਾ, ਬਲਰਾਜ ਸਿੰਘ ਬਾਜਾ, ਗੁਰਵਿੰਦਰ ਬੱਲੋਂ, ਦੀਪੂ ਮੰਡੀ ਕਲਾਂ, ਲਖਵੀਰ ਖੋਖਰ, ਅਰਜਨ ਸਿੰਘ ਫੂਲ, ਮੰਗੂ ਸਿੰਘ, ਬੀਕੇਯੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁਖਵਿੰਦਰ ਕੌਰ, ਲੋਕ ਰਾਜ ਮਹਿਰਾਜ ਲੋਕ ਸੰਗਰਾਮ ਮੋਰਚਾ ਦਾ ਸੂਬਾ ਪ੍ਰੈਸ ਸਕੱਤਰ, ਕ੍ਰਾਂਤੀਕਾਰੀ ਪੇਂਡੂ ਮਜਦੂਰ ਜਥੇਬੰਦੀ ਦੇ ਸੂਬਾ ਆਗੂ ਕੁਲਵੰਤ ਸੇਲਬਰਾਹ, ਪੰਜਾਬ ਟੈਕਨੀਕਲ ਸ਼ਰਲਿਸ਼ਜ ਵੱਲੋਂ ਨਗਿੰਦਰਪਾਲ ਸਿੰਘ,ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਗੁਲਾਬ, ਜਿਲ੍ਹਾ ਪ੍ਰੈਸ ਸਕੱਤਰ ਗੁਰਤੇਜ ਮਹਿਰਾਜ, ਲੱਖੋਵਾਲ ਜਥੇਬੰਦੀ ਵੱਲੋਂ ਸੂਬਾ ਮੀਤ ਪ੍ਰਧਾਨ ਸੁਰਮੁਖ ਸਿੱਧੂ ਸੇਲਬਰਾਹ ‘ਤੇ  ਹੋਰ ਸਹਿਯੋਗੀ ਜਥੇਬੰਦੀਆ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ।
84150cookie-checkਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ,ਰਾਮਪੁਰਾ ਸ਼ਹਿਰ ਦੇ ਮੌੜ ਚੌਂਕ ਵਿਖੇ ਬਠਿੰਡਾ ਚੰਡੀਗੜ ਹਾਈਵੇ ਜਾਮ ਕਰਕੇ ਕਿਸਾਨਾਂ ਨੇ ਲਗਾਇਆ ਧਰਨਾ
error: Content is protected !!