March 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 5 ਫਰਵਰੀ  (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ  ਫੂਲ  ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਚੋਣ ਇਕੱਤਰਤਾ ਕੀਤੀ ਗਈ।ਇਸ ਮੌਕੇ ਪਿੰਡ ਫੂਲ ਦੇ ਦਰਸ਼ਨ ਸਿੰਘ ਗੁਰੂਸਰੀਆ , ਬੂਟਾ ਸਿੰਘ ਬੁੱਟਰ , ਦਾਰਾ ਸਿੰਘ , ਬਲੌਰਾ ਸਿੰਘ , ਸੀਰਾ ਬੁੱਟਰ , ਅਮਰੀਕ ਸਿੰਘ ਮਾਦੜਾ , ਨੱਥਾ ਸਿੰਘ ਮਾਦੜਾ , ਰਾਮਾ ਪੰਡਿਤ ਅਤੇ ਸੁਖਦੇਵ ਸਿੰਘ ਮਿਸਤਰੀ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ।
ਆਪ ਉਮੀਦਵਾਰ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਦੋਵੇਂ ਪਾਰਟੀਆਂ ਬੁਖਲਾਹਟ ਵਿਚ ਆ ਗਈਆ ਹਨ ਤੇ ਲੋਕ ਧੜਾ ਧੜ ਆਮ ਆਦਮੀ ਪਾਰਟੀ  ‘ਚ ਸਾਮਲ ਹੋ ਰਹੇ ਹਨ।ਇਸ ਮੌਕੇ ਉਹਨਾਂ ਨਾਲ ਆਪ ਆਗੂ ਅਮਰੀਕ ਸਿੰਘ ਫੂਲ ਆਦਿ ਹਾਜਰ ਸਨ ਤੇ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਨੂੰ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ ਤੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
104170cookie-checkਪਿੰਡ ਫੂਲ ‘ਚ ਵੱਖ ਵੱਖ ਪਰੀਵਾਰਾ ਨੇ ਫੜਿਆ ਆਪ ਦਾ ਪੱਲਾ
error: Content is protected !!