December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਦਸੰਬਰ (ਪ੍ਰਦੀਪ ਸ਼ਰਮਾ): ਸਥਾਨਕ ਸ਼ਹਿਰ ਦੇ ਸੇੰਟ ਜੇਵੀਅਰ ਸਕੂਲ ਦੇ ਵਿਦਿਆਰਥੀ ਦਿਲਾਵਰ ਪ੍ਰਤਾਪ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ ਹੋਏ ਪ੍ਰਾਇਮਰੀ ਸਕੂਲਾਂ ਦੇ ਪੰਜਾਬ ਪੱਧਰ ਦੇ ਸਕੇਟਿੰਗ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਿਲ ਕਰ ਕੇ ਆਪਣੇ ਮਾਤਾ ਪਿਤਾ ਤੇ ਹਲਕੇ ਦਾ ਨਾਮ ਰੌਸ਼ਨ ਕੀਤਾ।ਜਿਸਦੀ ਹੌੰਸਲਾ ਅਫ਼ਜਾਈ ਕਰਦਿਆਂ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਖੇਡਾਂ ਤੇ ਖਿਡਾਰੀਆਂ ਦਾ ਪੱਧਰ ਉੱਚਾ ਚੁੱਕਣ ਲਈ ਤੇ ਅਜਿਹੇ ਕਾਬਿਲ ਬੱਚਿਆਂ ਦਾ ਮਨੋਬਲ ਵਧਾਉਣ ਲਈ ਬਣਦਾ ਮਾਣ ਸਨਮਾਨ ਕਰਨਾ ਲਾਜ਼ਮੀ ਹੈ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਤੇ ਪੇਂਡੂ ਉਲੰਪਿਕ ਜਿਹਾ ਨਿੱਘਰ ਉਪਰਾਲਾ ਕਰ ਕੇ ਏਹ ਦੱਸ ਦਿੱਤਾ ਹੈ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਾਨ ਸਰਕਾਰ ਦੇ ਇਰਾਦੇ ਨੇਕ ਨੇ।ਸਿੱਧੂ ਨੇ ਕਿਹਾ ਕਿ ਬੱਚੇ ਸਾਡੇ ਸਮਾਜ ਦੀ ਨੀੰਹ ਹਨ ਤੇ ਨੀਂਹ ਨੂੰ ਮਜਬੂਤ ਕਰਕੇ ਹੀ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ।ਆਪਣੇ ਬੱਚੇ ਨੂੰ ਦਿੱਤੇ ਮਾਣ ਸਨਮਾਨ ਲਈ ਦਿਲਾਵਰ ਪ੍ਰਤਾਪ ਦੇ ਪਿਤਾ ਤੇਜਿੰਦਰ ਸਿੰਘ ਢਿੱਲੋਂ ਨੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਭ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਉਭਾਰਨਾਂ ਚਾਹੀਦਾ ਹੈ ਤਾਂ ਜੋ ਬੱਚੇ ਆਪਣੀ ਪ੍ਰਤਿਭਾ ਨਿਖਾਰ ਸਕਣ ਤੇ ਸਾਡੇ ਦੇਸ਼ ਦਾ ਨਾਮ ਦੁਨੀਆਂ ਤੇ ਚਮਕਾਉਣ।
#For any kind of News and advertisment contact us on 9803 -45 -0601  
#Kindly LIke,Share & Subscribe our News Portal: http://charhatpunjabdi.com
135260cookie-checkਖੇਡਾਂ ਤੇ ਖਿਡਾਰੀਆਂ ਦਾ ਪੱਧਰ ਉੱਚਾ ਚੁੱਕਣ ਲਈ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਾਜ਼ਮੀ:ਬਲਕਾਰ ਸਿੱਧੂ
error: Content is protected !!