
ਚੜ੍ਹਤ ਪੰਜਾਬ ਦੀ
ਲੁਧਿਆਣਾ, 07 ਅਕਤੂਬਰ (ਸਤ ਪਾਲ ਸੋਨੀ/ਰਵੀ ਵਰਮਾ) – ਬੱਸ ਅੱਡੇ ਦੇ ਨਜ਼ਦੀਕ ਆਪਣੀ ਪਾਰਕਿੰਗ ਸਾਈਟ ‘ਤੇ ਬੱਸਾਂ ਅਤੇ ਹੋਰ ਕਮਰਸ਼ੀਅਲ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ਨੂੰ ਰੋਕਣ ਲਈ, ਨਗਰ ਸੁਧਾਰ ਟਰੱਸਟ ਲੁਧਿਆਣਾ ਨੇ ਪਾਰਕਿੰਗ ਵਿੱਚ ਕਈ ਉਚਾਈ ਵਾਲੇ ਬੈਰੀਅਰ ਸਥਾਪਤ ਕੀਤੇ ਹਨ, ਜਿੱਥੋਂ 3 ਅਕਤੂਬਰ, 2021 ਨੂੰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੈਕਿੰਗ ਦੌਰਾਨ ਲਗਭਗ 40 ਟੂਰਿਸਟ ਬੱਸਾਂ ਨੂੰ ਬੰਦ ਕੀਤਾ ਸੀ।

ਨਗਰ ਸੁਧਾਰ ਟਰੱਸਟ (ਐਲ.ਆਈ.ਟੀ.) ਲੁਧਿਆਣਾ ਦੇ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ ਨੇ ਕਿਹਾ ਕਿ ਉਚਾਈ ਵਾਲੇ ਬੈਰੀਅਰ ਸਾਈਟ ‘ਤੇ ਲਗਾਏ ਗਏ ਹਨ ਅਤੇ ਟੈਂਡਰ ਅਲਾਟ ਹੋਣ ਤੱਕ ਹੋਰ ਵਾਹਨਾਂ ਤੋਂ ਕੋਈ ਫੀਸ ਨਹੀਂ ਵਸੂਲੀ ਜਾਵੇਗੀ।ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਟ੍ਰਾਂਸਪੋਰਟ ਮਾਫੀਆ ‘ਤੇ ਨਕੇਲ ਕੱਸਣ ਲਈ ਕਾਰਵਾਈ ਕੀਤੀ ਗਈ ਹੈ ਅਤੇ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਐਲ.ਆਈ.ਟੀ. ਅਣਅਧਿਕਾਰਤ ਪਾਰਕਿੰਗ ‘ਤੇ ਨਜ਼ਰ ਰੱਖੇਗੀ। ਉਨ੍ਹਾਂ ਕਿਹਾ ਕਿ ਅਣਗਹਿਲੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤੀ ਦਾ ਸਾਹਮਣਾ ਕਰਨਾ ਪਵੇਗਾ।
856000cookie-checkਨਗਰ ਸੁਧਾਰ ਟਰੱਸਟ ਵੱਲੋਂ ਗੈਰ-ਕਾਨੂੰਨੀ ਬੱਸਾਂ ਨੂੰ ਰੋਕਣ ਲਈ ਬੈਰੀਅਰ ਸਥਾਪਤ