ਚੜ੍ਹਤ ਪੰਜਾਬ ਦੀ
ਲੁਧਿਆਣਾ 17 ਮਾਰਚ (ਸਤ ਪਾਲ ਸੋਨੀ/ ਰਵੀ ) : ਅੱਜ ਓ ਬੀ ਸੀ ਵਿਭਾਗ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ, ਮੀਤ ਪ੍ਰਧਾਨ ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਜਗਦੇਵ, ਪਾਲ ਸਿੰਘ ਮਠਾੜੂ ਨਰਿੰਦਰ ਮਲਹੋਤਰਾ, ਕੁਲਵੰਤ ਸਿੰਘ ਜਗਦੇਵ ਨੇ ਪਛੜੀਆਂ ਸ਼੍ਰੇਣੀਆਂ ਨੂੰ ਚੋਣਾਂ ਸਮੇਂ ਅੱਖੋਂ ਪਰੋਖੇ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਚੰਨੀ, ਹਰੀਸ਼ ਚੌਧਰੀ,ਸੁਨੀਲ ਜਾਖੜ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਟਿਕਟਾਂ ਦੀ ਵੰਡ ਇਸ ਤਰ੍ਹਾਂ ਕੀਤੀ ਕਿ ਅੰਨ੍ਹਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ।
ਉਨ੍ਹਾਂ ਕਿਹਾ ਕਿ ਚੰਨੀ ਨੂੰ ਭਰਾ ਜਾਖੜ ਨੂੰ ਭਤੀਜਾ, ਸਿੱਧੂ ਨੂੰ ਭਤੀਜਾ, ਹਰੀਸ਼ ਚੌਧਰੀ ਨੂੰ ਸਿਰਫ਼ ਜੇਬ ਭਾਰੀ ਹੀ ਦਿਖਾਈ ਦਿੱਤੀ ਜੋ ਕਾਂਗਰਸ ਦੀ ਹਾਰ ਦਾ ਕਾਰਨ ਬਣੀ । ਸੱਗੂ ਨੇ ਕਿਹਾ ਕਿ ਕਾਂਗਰਸ ਦੇ ਗੌਰਵਮਈ ਇਤਿਹਾਸ ਨੂੰ ਭੁੱਲ ਕੇ ਮਹਾਤਮਾ ਗਾਂਧੀ ਦੇ ਅਸੂਲਾਂ ਤੇ ਚੱਲਣ ਦੀ ਬਜਾਏ ਗਾਂਧੀ ਦੇ ਨੋਟਾਂ ਦੁਆਲੇ ਘੁੰਮਣ ਲੱਗੀ ਕਾਂਗਰਸ ਦੇ ਮਹਾਨ ਦੇਸ਼ ਭਗਤਾਂ ਦੇ ਨਾਮ ਨੂੰ ਵੀ ਕਲੰਕਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਹੇਠਲੇ ਪੱਧਰ ਤੋਂ ਲੈ ਕੇ ਟਿਕਟਾਂ ਦੀ ਵੰਡ ਦੀ ਜਾਂਚ ਕਰਨ ਚ ਅਸਫਲ ਰਹੀ ਤਾਂ ਸਭ ਕੁਝ ਖ਼ਤਮ ਹੋ ਜਾਵੇਗਾ। ਇਹ ਹਰ ਕਾਂਗਰਸੀ ਵਰਕਰ ਲਈ ਚਿੰਤਾ ਦਾ ਵਿਸ਼ਾ ਹੈ ।
1103500cookie-checkਜੇਕਰ ਪ੍ਰਦੇਸ਼ ਕਾਂਗਰਸ ਪਛੜੀਆਂ ਸ਼੍ਰੇਣੀਆਂ ਵੱਲ ਚੋਣਾਂ ਦੇ ਦਿਨਾਂ ਚ ਧਿਆਨ ਦਿੰਦੀ ਤਾਂ ਨਤੀਜੇ ਹੋਰ ਹੁੰਦੇ – ਸੱਗੂ