October 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 2 ਨਵੰਬਰ (ਪ੍ਰਦੀਪ ਸ਼ਰਮਾ):ਨੇੜਲੇ ਪਿੰਡ ਭੂੰਦੜ ਵਿਖੇ ਇੱਕ ਵਿਅਕਤੀ ਨੇ ਭਾਰੀ ਮਾਰੂ ਹਥਿਆਰਾਂ ਨਾਲ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਘਟਨਾ ਦਾ ਕਾਰਨ ਪਤੀ ਨੂੰ ਆਪਣੀ ਪਤਨੀ ਦੇ ਨਜਾਇਜ ਸੰਬੰਧਾਂ ਬਾਰੇ ਸ਼ੱਕ ਹੋਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਉਕਤ ਪਤੀ ਪਤਨੀ ਦੇ ਲੜਕੇ ਨੇ ਵੀ ਕਰੀਬ ਦੋ ਸਾਲ ਪਹਿਲਾਂ ਜ਼ਹਿਰੀਲੀ ਵਸਤੂ ਪੀ ਕੇ ਆਤਮਹੱਤਿਆ ਕਰ ਲਈ ਸੀ। ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਚਾਰ ਵਜੇ ਦੇ ਕਰੀਬ ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਇੱਕ ਔਰਤ ਦੀ ਆਪਣੇ ਘਰ ਵਿਚ ਹੀ ਭੇਦਭਰੇ ਹਾਲਾਤਾਂ ਵਿਚ ਲਾਸ਼ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਔਰਤ ਦੇ ਸਿਰ ਤੇ ਭਾਰੀ ਵਸਤੂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਸੀ।
ਪੁਲਸ ਵੱਲੋਂ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਦੇ ਮੈਂਬਰਾਂ ਦੀ ਮੱਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿਸ ਦੀ ਪਹਿਚਾਣ ਗੁਰਮੀਤ ਕੌਰ ਪਤਨੀ ਜਗਸੀਰ ਸਿੰਘ ਜੱਗਾ ਦੇ ਤੌਰ ਤੇ ਹੋਈ ਹੈ। ਉੱਧਰ ਪੁਲਸ ਵੱਲੋਂ ਮ੍ਰਿਤਕ ਔਰਤ ਦੇ ਮਾਸੀ ਦੇ ਲੜਕੇ ਗੁਰਪਿਆਰ ਸਿੰਘ ਦੇ ਬਿਆਨਾਂ ਤੇ ਮ੍ਰਿਤਕਾ ਦੇ ਪਤੀ ਜਗਸੀਰ ਸਿੰਘ ਜੱਗਾ ਦੇ ਖਿਲਾਫ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ।
ਮ੍ਰਿਤਕ ਪਤੀ ਦੀ ਲਾਸ਼ ਰਾਮਪੁਰਾ ਫੂਲ ਤੋਂ ਮਿਲੀ, ਪੁਲਸ ਕਰ ਰਹੀ ਹੈ ਜਾਂਚ
ਬੁੱਧਵਾਰ ਦੁਪਹਿਰ ਪੁਲਸ ਨੂੰ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਕੋਲਡ ਸਟੋਰ ਦੇ ਨਜ਼ਦੀਕ ਖੇਤ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ।ਮੌਕੇ ਤੇ ਪਹੁੰਚੀ ਥਾਣਾ ਸਿਟੀ ਰਾਮਪੁਰਾ ਦੀ ਪੁਲਸ ਨੂੰ ਲਾਸ਼ ਕੋਲੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਹਿਚਾਣ ਜਗਸੀਰ ਸਿੰਘ ਜੱਗਾ ਵਾਸੀ ਪਿੰਡ ਭੂੰਦੜ ਦੇ ਰੂਪ ਵਿਚ ਹੋਈ। ਲਾਸ਼ ਦੇ ਨੇੜੇ ਖੜ੍ਹੇ ਮਿ੍ਰਤਕ ਦੇ ਮੋਟਰਸਾਇਕਲ ਕੋਲੋਂ ਕੀਟਨਾਸ਼ਕ ਦਵਾਈ ਅਤੇ ਸ਼ਰਾਬ ਦੀ ਬੋਤਲ ਮਿਲੀ।
ਪੁਲਸ ਵੱਲੋਂ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਦੀ ਮੱਦਦ ਨਾਲ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ। ਸਥਾਨਕ ਹਸਪਤਾਲ ਚ ਮੌਜੂਦ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਪਰਿਵਾਰ ਦਾ ਢਿੱਡ ਭਰਨ ਵਾਲੇ ਮ੍ਰਿਤਕ ਜਗਸੀਰ ਸਿੰਘ ਨੂੰ ਆਪਣੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ ਇਸ ਦੇ ਚਲਦਿਆਂ ਪਹਿਲਾਂ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਪਤੀ ਪਤਨੀ ਦੇ ਬੇਟੇ ਜਸ਼ਨਪ੍ਰੀਤ ਸਿੰਘ (19) ਨੇ ਵੀ ਕਰੀਬ ਦੋ ਸਾਲ ਪਹਿਲਾਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
#For any kind of News and advertisment contact us on 9803 -450-601  
132920cookie-checkਨਜਾਇਜ ਸੰਬੰਧਾਂ ਕਾਰਨ ਪਿੰਡ ਭੂੰਦੜ ਵਿਖੇ ਪਤਨੀ ਦੇ ਕਤਲ ਤੋਂ ਬਾਅਦ ਪਤੀ ਨੇ ਕੀਤੀ ਆਤਮ ਹੱਤਿਆ
error: Content is protected !!