Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 6, 2025 5:23:48 PM

6 total views , 1 views today

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 20 ਜਨਵਰੀ, (ਪ੍ਰਦੀਪ ਸ਼ਰਮਾ):ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ ਚੁੱਕੀ ਹੈ ਅਤੇ ਹਲਕੇ ਦੇ ਲੋਕ ਲਗਾਤਾਰ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਹਮਾਇਤ ਵਿੱਚ ਆ ਗਏ ਹਨ। ਇਸੇ ਤਰ੍ਹਾਂ ਹਲਕੇ ਦੇ ਵੱਡੇ ਪਿੰਡ ਢਪਾਲੀ ਵਿੱਚ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋ ਪਿੰਡ ਦੀਆਂ ਵੱਖ ਵੱਖ ਤਿੰਨ ਥਾਵਾਂ ਤੇ ਬਲਕਾਰ ਸਿੱਧੂ ਨੂੰ ਲੱਡੂਆਂ ਨਾਲ ਤੋਲਿਆ।
ਇਸ ਮੌਕੇ ਸੈਕੜੇ  ਪਿੰਡ ਵਾਸੀ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਜਿੰਨਾ ਨੂੰ ਜੀ ਆਇਆ ਕਹਿੰਦਿਆ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਹਲਕੇ ਤੇ ਤੁਹਾਡੀ ਖੁਸਹਾਲੀ ਲਈ ਬੱਚਨਵੱਧ ਹੈ।
ਹਲਕੇ ਦੇ ਲੋਕ ਮਲੂਕਾ ਤੇ ਕਾਂਗੜ ਨੂੰ ਨਕਾਰਨ ਲੱਗੇ
ਬਲਕਾਰ ਸਿੱਧੂ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉਹੀ ਕਹਿੰਦੇ ਨੇ ਜੋ ਕਰ ਸਕਦੇ ਨੇ ਇਸ ਲਈ ਇੱਕ ਮੌਕਾ ਆਪ ਨੂੰ ਦਿਓ ਤੇ ਹਲਕੇ ਦੇ ਦੋਵੇਂ ਸਾਬਕਾ ਮੰਤਰੀਆਂ ਕਾਂਗੜ ਤੇ ਮਲੂਕਾ ਨੂੰ ਨਕਾਰ ਕੇ ਆਪ ਨੂੰ ਹਮਾਇਤ ਦਿਓ।ਉਹਨਾਂ ਕਿਹਾ ਕਿ ਹੁਣ ਹਲਕੇ ਦੇ ਲੋਕ ਸਮਝ ਚੁੱਕੇ ਹਨ ਕਿ ਇਹ ਦੋਵੇਂ ਸਾਬਕਾ ਮੰਤਰੀ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ,ਜਗਰੂਪ ਸਿੰਘ, ਕੰਵਲਜੀਤ ਸਿੰਘ, ਸਰਬਜੀਤ ਸਿੰਘ ਸੁਖਪਾਲ ਪਾਲ,ਜਗਸੀਰ ਨੰਬਰਦਾਰ, ਸੁਖਚੈਨ ਸਿੰਘ, ਸਾਧੂ ਸਿੰਘ,ਰਾਜਾ ਖਿਆਲੀ ਕਾ ਤੇ ਕਰਮਜੀਤ ਸਿੰਘ ਆਦਿ ਸਾਮਲ ਸਨ।

 

 

101340cookie-checkਪਿੰਡ ਢਪਾਲੀ ਦੇ ਸੈਕੜੇ ਪਰੀਵਾਰ ਆਪ ਵਿੱਚ ਸਾਮਲ ਹੋਏ
error: Content is protected !!