December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 18 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁੰਗਾਰਾਂ ਮਿਲਿਆ ਜਦੋਂ ਸਥਾਂਨਕ ਜੈ ਮਾਂ ਕਾਲੀ ਆਟੋ ਯੂਨੀਅਨ ਚਾਲਕਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਜੈ ਮਾਂ ਕਾਲੀ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਰਵੀ ਕੁਮਾਰ ਦੇ ਯਤਨਾਂ ਸਦਕਾ 53 ਆਟੋ ਯੂਨੀਅਨ ਪਰਿਵਾਰਾਂ ਨੇ ਜਿਨਾਂ ਵਿੱਚ ਵਰਿੰਦਰ ਸਿੰਘ, ਸੁਰੇਸ਼ ਕੁਮਾਰ, ਨਰੇਸ਼ ਕੁਮਾਰ, ਕਾਕਾ ਸਿੰਘ, ਸੱਤਪਾਲ, ਰਾਮ ਸਿੰਘ, ਕਾਲਾ ਸਿੰਘ, ਕੈਲਾਸ਼ ਕੁਮਾਰ, ਵਿਕਾਸ,ਕਾਲਾ ਸਿਧਾਣਾ, ਮੁਕੇਸ਼ ਕੁਮਾਰ, ਹੇਮਰਾਜ, ਬਲਵਿੰਦਰ ਸਿੰਘ, ਸੰਦੀਪ ਕੁਮਾਰ, ਭਾਰਤ ਕੁਮਾਰ, ਸੰਜੀਵ ਕੁਮਾਰ, ਭੂਰਾ ਸਿੰਘ, ਅਜੈਬ ਸਿੰਘ, ਗਗਨ ਪੰਡਿਤ, ਸੱਤੀ ਸਿੰਘ, ਰਵੀ ਪੰਡਿਤ, ਹਰਬੰਸ, ਗਗਨਦੀਪ, ਬਿੱਟੂ, ਬਿੰਦਰ, ਕੇਵਲ ਸਿੰਘ, ਅਮਰਜੀਤ, ਜਗਦੀਪ, ਬਿੰਦਰ, ਜਗਤਾਰ, ਗੁਰਦੀਪ, ਕੁਲਵੰਤ, ਗੋਰਾ, ਰਾਜ ਕੁਮਾਰ, ਜੋਗਿੰਦਰ, ਸੋਨੂ ਕੁਮਾਰ, ਬਸੰਤ ਸਿੰਘ, ਗੁਰਤੇਜ ਸਿੰਘ, ਗਿਆਨ ਸਿੰਘ, ਗੋਬਿੰਦ ਸਿੰਘ, ਸੂਰਤ ਸਿੰਘ, ਰਾਜੂ ਪ੍ਰਧਾਨ ਫੂਲ, ਨਿੱਕਾ ਸਿੰਘ, ਗੋਗੀ ਸਿੰਘ, ਮੋਨੀ ਸਿੰਘ, ਗੋਰਾ ਸਿੰਘ, ਦੀਪਾ ਸਿੰਘ, ਦਰਸ਼ੀ ਸਿੰਘ, ਟੋਨੀ ਕੁਮਾਰ, ਹੈਪੀ ਕੁਮਾਰ, ਰਾਮੂ ਕੁਮਾਰ, ਸੁਰਿੰਦਰ ਕੁਮਾਰ ਆਦਿ ਸ਼ਾਮਿਲ ਹੋਏ।
ਆਟੋ ਚਾਲਕਾਂ ਨੇ ਭਰੋਸਾ ਦਿਵਾਇਆ ਕਿ ਉਹ ਗਰੀਬਾਂ ਦੇ ਮਸੀਹਾ ਸ. ਸਿਕੰਦਰ ਸਿੰਘ ਮਲੂਕਾ ਦੇ ਨਾਲ ਹਨ। ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਉਨਾਂ ਦੇ ਹੱਥ ਮਜਬੂਤ ਕਰਨਗੇ। ਇਸ ਮੌਕੇ ਸ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਅਕਾਲੀ ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਆਟੋ ਚਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਲੋਕ ਆਪ ਮੁਹਾਰੇ ਕਾਂਗਰਸ ਤੇ ਆਪ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਰਹੇ ਹਨ। ਲੋਕ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਤਾਂ ਜੋ 2022 ਅੰਦਰ ਅਕਾਲੀ ਬਸਪਾ ਦੀ ਬਹੁਮਤ ਨਾਲ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਸੱਤਪਾਲ ਗਰਗ, ਗੁਰਤੇਜ ਸ਼ਰਮਾ, ਸੁਰਿੰਦਰ ਜੌੜਾ, ਗੁਰਦੀਪ ਸਿੰਘ ਢਿੱਲੋਂ, ਸੁਸ਼ੀਲ ਆਸ਼ੂ, ਗੁਰਮੇਲ ਸਿੰਘ ਢੱਲਾ, ਸੁਰੇਸ਼ ਲੀਲਾ, ਲਾਭ ਸਿੰਘ, ਰੌਕੀ ਸਿੰਘ ਹਾਜਰ ਸਨ।

 

101020cookie-checkਜੈ ਮਾਂ ਕਾਲੀ ਆਟੋ ਯੂਨੀਅਨ ਚਾਲਕਾਂ ਨੇ ਸ਼੍ਰੋਮਣੀ ਅਕਾਲੀ ਦਾ ਫੜਿਆ ਪੱਲਾ
error: Content is protected !!