ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 9 ਜਨਵਰੀ (ਪ੍ਰਦੀਪ ਸ਼ਰਮਾ): ਅੱਜ ਪਿੰਡ ਚਾਉਕੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦ ਜਸ਼ਨਪ੍ਰੀਤ ਸਿੰਘ ਉਮਰ 18 ਸਾਲ, ਬਹਾਦਰ ਸਿੰਘ ਉਮਰ 37 ਸਾਲ ਅਤੇ ਗੁਰਚਰਨ ਸਿੰਘ 65 ਸਾਲ ਨੂੰ ਯਾਦ ਕਰਦਿਆਂ ਬਰਸੀ ਸਮਾਗਮ ਕਰਵਾਏ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਸ਼ਹੀਦਾਂ ਵਲੋਂ ਦਿਖਾਏ ਗਏ ਰਸਤੇ ਤੇ ਚੱਲਣਾ ਚਾਹੀਦਾ ਹੈ ਏਹੀ ਰਾਹ ਹੈ ਜੋ ਸਾਡੇ ਜੀਵਨ ਨੂੰ ਰੁਸ਼ਨਾਉਂਦਾ ਹੈ ਜੋ ਲੋਕ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਨੇ ਉਹ ਲੋਕ ਸਮਝੋ ਖ਼ਤਮ ਹੋ ਜਾਂਦੇ ਹਨ।ਬੁਲਾਰਿਆਂ ਨੇ ਕਿਹਾ ਕਿ ਮਰਨਾ ਤਾਂ ਸਭ ਨੇ ਹੈ ਪਰ ਲੋਕਾਂ ਦੇ ਅਤੇ ਦੇਸ਼ ਧਰਮ ਦੀ ਖਾਤਰ ਮਰਨ ਵਾਲੇ ਸਦਾ ਲਈ ਅਮਰ ਹੋ ਜਾਂਦੇ ਹਨ। ਰਹਿੰਦੀ ਦੁਨੀਆਂ ਤੱਕ ਲੋਕ ਯਾਦ ਕਰਦੇ ਹਨ। ਬੁਲਾਰੇ ਹਰਿੰਦਰ ਸਿੰਘ ਬੱਗੀ,ਮੋਠਾ ਸਿੰਘ ਕੋਟੜਾ, ਪਰਮਜੀਤ ਕੌਰ ਪਿੱਛੋਂ, ਗੁਲਾਬ ਸਿੰਘ ਜਿਉਦ, ਬੂਟਾ ਸਿੰਘ ਬੱਲ੍ਹੋ, ਨਛੱਤਰ ਸਿੰਘ ਢੱਡੇ, ਬਲਦੇਵ ਸਿੰਘ ਚਾਉਕੇ,ਅਮਨਾ ਸਿੰਘ ਚਾਉਕੇ ਆਦਿ ਹਾਜ਼ਰ ਸਨ।
989700cookie-checkਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਬਰਸੀ ਸਮਾਗਮ ਕਰਵਾਏ ਗਏ