Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 7, 2025 12:17:01 AM

4 total views , 1 views today

ਚੜ੍ਹਤ ਪੰਜਾਬ ਦੀ

ਲੁਧਿਆਣਾ ,( ਸਤ ਪਾਲ ਸੋਨੀ ) :  ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਤਹਿਤ ਨਗਰ ਨਿਗਮ, ਲੁਧਿਆਣਾ ਦੀ ਹੈਲਥ ਸ਼ਾਖਾ ਟੀਮ ਵੱਲੋਂ ਦੁੱਗਰੀ, .ਐਸ.ਆਈ. ਹਸਪਤਾਲ ਅਤੇ ਘੁਮਾਰ ਮੰਡੀ ਦੇ ਏਰੀਏ ਵਿਚ ਪੈਂਦੀਆਂ ਮੀਟ ਦੀਆਂ ਦੁਕਾਨਾਂਤੇ ਰੇਡ ਕੀਤੀ ਗਈ, ਜਿੱਥੇ ਕੁਝ ਦੁਕਾਨਾਂਤੇ ਬਿਨਾਂ ਸਲਾਟਰ ਕਰਵਾਏ ਅਨਹਾਈਜੀਨਕ ਤਰੀਕੇ ਨਾਲ ਮੀਟ ਵੇਚਿਆ ਜਾ ਰਿਹਾ ਸੀ

ਸੰਯੁਕਤ ਕਮਿਸ਼ਨਰ ਸਵਾਤੀ ਟਿਵਾਣਾ ਦੀ ਅਗਵਾਈ ਵਾਲੀ ਟੀਮ ਵਿੱਚ ਨੋਡਲ ਅਫਸਰ ਅਸ਼ਵਨੀ ਸਹੋਤਾ, ਨੋਡਲ ਅਫਸਰ ਡਾਕਟਰ ਵਿਪੁਲ ਮਲਹੌਤਰਾ, ਬਲਦੇਵ ਸਿੰਘ, ਰਵੀ ਡੋਗਰਾ, ਬਲਜੀਤ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ, ਬੰਟੂ ਸਿੰਘ ਅਤੇ ਏਰੀਆ ਐਸ.ਆਈ. ਸ਼ਾਮਲ ਸਨ ਇਸ ਸਬੰਧੀ ਨਗਰ ਨਿਗਮ, ਲੁਧਿਆਣਾ ਦੀ ਟੀਮ ਵੱਲੋਂ ਸਾਰੀਆਂ ਮੀਟ ਦੀਆਂ ਦੁਕਾਨਾਂ ਵਾਲਿਆਂ ਨੂੰ ਪਹਿਲਾਂ ਹੀ ਜਾਣੂ ਕਰਵਾਇਆ ਗਿਆ ਸੀ ਕਿ ਦੁਕਾਨਾਂ ਤੇ ਵੇਚੇ ਜਾਣ ਵਾਲਾ ਮੀਟ ਸਲਾਟਰ ਹਾਉਸ ਤੋਂ ਸਲਾਟਰ ਕਰਵਾ ਕੇ ਹੀ ਵੇਚਿਆ ਜਾ ਸਕਦਾ ਹੈ ਪਰ ਰੇਡ ਦੌਰਾਨ ਕਾਫੀ ਦੁਕਾਨਾਂ ਤੇ ਇਤਲਾਹ ਕਰਨ ਦੇ ਬਾਵਜੂਦ ਵੀ ਬਿਨਾਂ ਸਲਾਟਰ ਕੀਤਾ ਮੀਟ ਵੇਚਦੇ ਹੋਏ ਪਾਇਆ ਗਿਆ ਜਿਸਨੂੰ ਟੀਮ ਵੱਲੋਂ ਮੌਕੇ ਤੇ ਹੀ ਜਬਤ ਕਰਕੇ ਨਸ਼ਟ ਕਰ ਦਿੱਤਾ ਗਿਆ

ਹੁਣ ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਇਹ ਜ਼ਰ੍ਵਰੀ ਹੈ ਕਿ ਕਿਸੇ ਵੀ ਦੁਕਾਨਦਾਰ ਵੱਲੋਂ ਅਨਹਾਈਜੀਨਕ ਤਰੀਕੇ ਨਾਲ ਕੱਟਿਆ ਹੋਇਆ ਅਤੇ ਰੱਖਿਆ ਹੋਇਆ ਮੀਟ ਨਾ ਵੇਚਿਆ ਜਾਵੇ ਕਿਉਂਕਿ ਅਨਹਾਈਜੀਨਕ ਚੀਜ਼ਾਂ ਸਿਹਤ ਲਈ ਹਾਈਕਾਰਕ ਹਨ ਅਤੇ ਭਿਆਨਕ ਬਿਮਾਰੀਆਂ ਦੇ ਖਤਰੇ ਦਾ ਕਾਰਨ ਬਣ ਸਕਦੀਆਂ ਹਨ ਨਗਰ ਨਿਗਮ, ਲੁਧਿਆਣਾ ਵੱਲੋਂ ਮੀਟ ਸਲਾਟਰ ਕਰਨ ਲਈ ਪੋਰਕਿਸ਼ ਡਿਲਾਈਟ ਦੇ ਨਾਮ ਤੇ ਸਾਈਟਾਂ ਤੇ ਦੁਕਾਨਾਂ ਅਲਾਟ ਕੀਤੀਆਂ ਗਈਆਂ ਹਨ ਜਿਸ ਵਿੱਚ ਹੰਬੜਾਂ ਰੋਡ, ਡੇਅਰੀ ਕੰਪਲੈਕਸ, ਸਾਹਮਣੇ ਇੰਡੀਅਨ ਆਇਲ ਪੰਪ, ਗਿੱਲ ਰੋਡ ਚੁੰਗੀ ਦਫਤਰ ਸਾਹਮਣੇ ਪੰਜਾਬ ਹੈਂਡਲੂਮ ਸਟੋਰ, ਫਾਇਰ ਬ੍ਰਿਗੇਡ ਕੰਪਲੈਕਸ, ਲੋਕਲ ਬੱਸ ਅੱਡਾ, ਨਜ਼ਦੀਕ ਜੇ.ਐਮ.ਡੀ. ਮਾਲ, ਜਮਾਲਪੁਰ ਮੈਟਰੋ ਰੋਡ, ਨਗਰ ਨਿਗਮ ਸੇਵਾ ਕੇਂਦਰ ਪਾਣੀ ਵਾਲੀ ਟੈਂਕੀ ਕੋਲ, ਸ਼ਾਮਲ ਹਨ

ਇਨਾਂ ਥਾਵਾਂਤੇ ਮੀਟ ਸਲਾਟਰ ਕਰਨ ਲਈ ਰੇਟ ਨਿਰਧਾਰਤ ਕੀਤੇ ਗਏ ਹਨ ਪੋਲਟਰੀ 10 ਰੁਪਏ ਪ੍ਰਤੀ ਬਰਡ, ਸ਼ੀਪ/ਬੱਕਰੀ 15 ਰੁਪਏ ਪ੍ਰਤੀ ਐਨੀਮਲ, ਪਿੱਗ 100 ਰੁਪਏ ਪ੍ਰਤੀ ਪਿੱਗ ਰੱਖੇ ਗਏ ਹਨ ਮੀਟ ਸਲਾਟਰ ਕਰਵਾਉਣ ਲਈ  ਰਿਤੇਸ਼ ਤਨੇਜ਼ਾ ਨਾਲ ਮੋਬਾਈਲ ਨੰਬਰ 98734-97736 ਤੇ ਸੰਪਰਕ ਕੀਤਾ ਜਾ ਸਕਦਾ ਹੈਜੇਕਰ ਦੁਕਾਨਦਾਰਾਂ ਵੱਲੋਂ ਇਸੇ ਤਰਾਂ ਅਨਹਾਈਜੀਨਕ ਤਰੀਕੇ ਨਾਲ ਬਿਨਾਂ ਸਲਾਟਰ ਕਰਵਾਏ ਮੀਟ ਵੇਚਿਆ ਪਾਇਆ ਗਿਆ ਤਾਂ ਭਵਿੱਖ ਵਿਚ ਨਗਰ ਨਿਗਮ, ਲੁਧਿਆਣਾ ਦੀ ਹੈਲਥ ਸ਼ਾਖਾ ਦੀ ਟੀਮ ਵੱਲੋਂ ਇਸੇ ਤਰਾਂ ਜੰਗੀ ਪੱਧਰ ਤੇ ਰੇਡ ਕਰਕੇ ਅਨਹਾਈਜੀਨਕ ਮੀਟ ਨੂੰ ਜਬਤ ਕਰ ਲਿਆ ਜਾਵੇਗਾ ਅਤੇ ਪ੍ਰਸ਼ਾਸਨ ਦੀ ਉਲੰਘਣਾ ਕਰਨ ਵਾਲੀਆਂ ਦੁਕਾਨਾਂ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ

 

 

 

66400cookie-checkਨਗਰ ਨਿਗਮ ਦੀ ਹੈਲਥ ਸਾਖ਼ਾ ਵੱਲੋਂ ਮੀਟ ਦੀਆਂ ਦੁਕਾਨਾਂ ‘ਤੇ ਕੀਤੀ ਰੇਡ
error: Content is protected !!