December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 10 ਨਵੰਬਰ (ਪ੍ਰਦੀਪ ਸ਼ਰਮਾ):ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਲੰਬੇ ਸਮੇਂ ਤੋਂ ਡਿਪਟੀ ਮਾਸ ਮੀਡੀਆ ਦੀਆਂ ਸੇਵਾਵਾਂ ਨਿਭਾਅ ਰਹੇ ਕੁਲਵੰਤ ਸਿੰਘ ਨੂੰ ਸਿਹਤ ਵਿਭਾਗ ਵੱਲੋਂ ਤਰੱਕੀ ਦੇ ਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਬਨਾਇਆ ਗਿਆ ਹੈ। ਉਹਨਾਂ ਆਪਣੀਆਂ ਸੇਵਾਵਾਂ ਇਮਾਨਦਾਰੀ, ਦ੍ਰਿੜਤਾ ਅਤੇ ਲਗਨ ਨਾਲ ਨਿਭਾਈਆਂ ਗਈਆਂ।
ਕੁਲਵੰਤ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਬਾਖੂਬੀ ਨਿਭਾਈ
ਕੋਵਿਡ-19 ਮਹਾਂਮਾਰੀ ਦੌਰਾਨ ਉਹਨਾਂ ਆਪਣੀ ਡਿਊਟੀ ਬਾਖੂਬੀ ਨਿਭਾਈ। ਉਹਨਾਂ ਮਹਿਕਮੇ ਦੇ ਟੀਚੇ ਪੂਰੇ ਕਰਨ, ਵੱਖ ਵੱਖ ਬਿਮਾਰੀਆਂ ਅਤੇ ਸਿਹਤ ਸਕੀਮਾਂ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਦੇਣ ਲਈ ਸਖਤ ਮਿਹਨਤ ਕੀਤੀ। ਵਧੀਆਂ ਸੇਵਾਵਾਂ ਬਦਲੇ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਤਰੱਕੀ ਦੇ ਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਦਫ਼ਤਰ ਸਿਵਲ ਸਰਜਨ ਕਪੂਰਥਲਾ ਲਗਾਇਆ ਗਿਆ ਹੈ। ਦਫ਼ਤਰ ਸਿਵਲ ਸਰਜਨ ਦੇ ਸਟਾਫ਼ ਨੇ ਉਹਨਾਂ ਨੂੰ ਵਧਾਈ ਦਿੱਤੀ।
 #For any kind of News and advertisment contact us on 9803 -450-601  
133330cookie-checkਸਿਹਤ ਵਿਭਾਗ ਵੱਲੋਂ ਕੁਲਵੰਤ ਸਿੰਘ ਨੂੰ ਤਰੱਕੀ ਦੇ ਬਨਾਇਆ ਜਿਲ੍ਹਾ ਮਾਸ ਮੀਡੀਆ ਅਫ਼ਸਰ
error: Content is protected !!