
16 total views , 1 views today
ਚੜ੍ਹਤ ਪੰਜਾਬ ਦੀ
ਲੁਧਿਆਣਾ,24 ਅਕਤੂਬਰ,(ਸਤ ਪਾਲ ਸੋਨੀ/ਰਵੀ ਵਰਮਾ ):ਭਾਰਤ ਅਤੇ ਪਾਕਿਸਤਾਨ ਦੇ ਅੱਜ ਹੋ ਰਹੇ ਦੁਬਈ ਵਿਖੇ ਟੀ ਟਵੈਂਟੀ ਕ੍ਰਿਕਟ ਮੈਚ ਲਈ ਭਾਰਤੀ ਟੀਮ ਦੀ ਜਿੱਤ ਲਈ ਹਵਨ ਯੱਗ ਤੇ ਪ੍ਰਾਰਥਨਾ ਹੈਬੋਵਾਲ ਵਿਖੇ ਜੋਸ਼ੀ ਨਗਰ ਦੇ ਸ਼ਿਵ ਮੰਦਿਰ ਵਿੱਚ ਕੀਤੀ ਗਈ । ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਕਿਹਾ ਕਿ ਅੱਜ ਭਗਵਾਨ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਪਵਿੱਤਰ ਹਵਨ ਯੱਗ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਟੀਮ ਇੰਡੀਆ ਇਸ ਮੈਚ ਵਿੱਚ ਵੱਡੀ ਜਿੱਤ ਪ੍ਰਾਪਤ ਕਰ ਸਕੇ ਅਤੇ ਇਸ ਲਈ ਹਵਨ ਯੱਗ ਵਿੱਚ ਆਹੂਤੀ ਪਾ ਕੇ ਭਾਰਤੀ ਟੀਮ ਦੀ ਜਿੱਤ ਲਈ ਕਾਮਨਾ ਕੀਤੀ ਗਈ ਤਾਂ ਕਿ ਭਾਰਤ ਦੀ ਟੀਮ ਇਸ ਮੈਚ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਭਾਰਤ ਦਾ ਨਾਂ ਉੱਚਾ ਕਰ ਸਕੇ ।
ਉਹਨਾਂ ਕਿਹਾ ਕਿ ਭਾਰਤ ਦੇ 130 ਕਰੋੜ ਨਾਗਰਿਕਾਂ ਦੀਆਂ ਦੁਆਵਾਂ ਭਾਰਤੀ ਟੀਮ ਨਾਲ ਹਨ ਤੇ ਭਾਰਤੀ ਟੀਮ ਜਰੂਰ ਇਸ ਟੀ ਟਵੈਂਟੀ ਮੈਚ ਵਿੱਚ ਜਿੱਤ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ । ਇਸ ਮੌਕੇ ਸ਼ਿਵ ਮੰਦਿਰ ਜੋਸ਼ੀ ਨਗਰ ਹੈਬੋਵਾਲ ਦੇ ਇੰਚਾਰਜ ਸੰਦੀਪ ਕੁਮਾਰ ਜੁਨੇਜਾ ,ਵਾਰਡ ਨੰ. 81 ਤੋਂ ਯੁਵਾ ਆਗੂ ਜਤਿਨ ਸ਼ਰਮਾ , ਰਜਤ ਸੂਦ , ਅਨਿਲੇਸ਼ ਮਿਸ਼ਰਾ ,ਕ੍ਰਿਸ਼ਨ ਲਾਲ ਸਹਿਗਲ , ਰਾਜਿੰਦਰ ਸ਼ਰਮਾ,ਮਨੀਸ਼ ਸ਼ਰਮਾ, ਬਲਜਿੰਦਰ ਖਟੀਕ , ਦੀਪਕ ਯਾਦਵ , ਯਸ਼ ਸ਼ਰਮਾ ਅਤੇ ਇਲਾਕੇ ਦੇ ਨੌਜਵਾਨ ਸ਼ਾਮਲ ਸਨ।
882700cookie-checkਟੀਮ ਇੰਡੀਆ ਦੀ ਜਿੱਤ ਲਈ ਕਰਾਇਆ ਹਵਨ ਯੱਗ