ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 28 ਅਪ੍ਰੈਲ, – ਪ੍ਰਸਿੱਧ ਸ਼ਾਇਰਾ ਡਾ. ਸਿਮਰਨ ਅਕਸ ਦੇ ਗਜ਼ਲ ਸੰਗ੍ਰਹਿ ਨੂੰ ਨੌਜਵਾਨਾਂ ’ਚ ਭਰਵਾਂ ਸਮਰਥਨ ਉਦੋਂ ਦੇਖਣ ਨੂੰ ਮਿਲਿਆ ਜਦੋਂ ਇਲਾਕੇ ਦੀ ਗੌਰਵਮਈ ਸੰਸਥਾ .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਆਯੋਜਿਤ ਖੁਸ਼ ਆਮਦੀਦ ਸਮਾਗਮ ਦਾ ਭਰਿਆ ਪੰਡਾਲ ਤਾੜੀਆਂ ਨਾਲ ਗੂੰਜਣ ਉੱਠਿਆ। ਉਕਤ ਸ਼ਾਇਰਾ ਦੀ ਪ੍ਰਸੰਸਾ ਕਰਦਿਆਂ ਸੰਸਥਾ ਦੇ ਚੇਅਰਮੈਨ ਐਸ.ਐਸ.ਚੱਠਾ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ ਤੇ ਪੁੱਜੇ ਕਵੀਆਂ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ।
ਸਮਾਗਮ ਦੌਰਾਨ ਨੌਜਵਾਨ ਕਵੀਆਂ ਬਲਕਾਰ ਔਲਖ, ਪ੍ਰੋ. ਵਾਹਿਦ, ਰੂਹੀ ਸਿੰਘ, ਕਮਲ ਜਲੂਰ ਨੇ ਵਿਦਿਆਰਥੀਆਂ ਦੇ ਸਨਮੁੱਖ ਹੋ ਕੇ ਕਵਿਤਾਵਾਂ ਪੇਸ਼ ਕੀਤੀਆਂ। ਸੰਸਥਾ ਨਾਲ ਪੁਰਾਣੇ ਸਮਿਆਂ ਤੋਂ ਜੁੜੇ ਪ੍ਰਸਿੱਧ ਕਹਾਣੀਕਾਰ ਤੇ ਲੈਕਚਰਾਰ ਭੁਪਿੰਦਰ ਸਿੰਘ ਮਾਨ ਨੇ ਆਪਣੇ ਵਿਚਾਰ ਪੇਸ਼ ਕਰਕੇ ਵਿਦਿਆਰਥੀਆਂ ਨੂੰ ਡਾਇਰੀ ਲਿਖਣ ਅਤੇ ਸਾਹਿਤ ਵਿੱਚ ਰੁਚੀ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਸਹਿਤ ਤੋਂ ਰਹਿਤ ਮਨੁੱਖ ਕੇਵਲ ਮਸ਼ੀਨ ਬਣਦੈ।
ਇਸ ਮੌਕੇ ਸਮਾਜ ਸੇਵੀ ਰਣਜੀਤ ਸਿੰਘ ਮਠਾੜੂ ਭਾਰਤ ਦੀ ਸੈਰ ਸਾਇਕਲ ਤੇ ਕਰਨ ਵਾਲੇ ਰਣਜੀਤ ਸਾਗਰ , ਪ੍ਰਿੰ. ਡਾ. ਅਮਰਜੀਤ ਸਿੰਘ ਸਿੱਧੂ, ਐਮ. ਡੀ. ਮਨਜੀਤ ਕੌਰ ਚੱਠਾ, ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਰਜਿੰਦਰ ਕੁਮਾਰ ਤ੍ਰਿਪਾਠੀ, ਜਸਵਿੰਦਰ ਸਿੰਘ, ਡਾ. ਸਤਵੀਰ ਕੌਰ, ਪ੍ਰੋ. ਚਰਨਜੀਤ ਕੌਰ, ਸੰਦੀਪ ਕੌਰ, ਡਾ. ਗੁਰਵਿੰਦਰ ਸਿੰਘ, ਰਵੀ ਸਿੰਘ, ਪਰਵਿੰਦਰ ਕੌਰ, ਹਰਜੀਤ ਕੌਰ, ਸਮੀਰ ਕੁਮਾਰ, ਕਮਲਪ੍ਰੀਤ ਕੌਰ, ਜੈ ਕੌਰ, ਸਾਧਨਾ, ਸੋਨੀਆ, ਪ੍ਰੋ. ਮਨਦੀਪ ਕੌਰ, ਸੁਖਜੀਤ ਕੌਰ, ਪ੍ਰੋ. ਅਨੀਤਾ ਬਠਿੰਡਾ, ਵਰਿੰਦਰਜੀਤ ਕੌਰ, ਖੁਸ਼ਪ੍ਰੀਤ ਕੌਰ, ਕਮਲੇਸ਼ ਰਾਣੀ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
1500300cookie-checkਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਖੁਸ਼ ਆਮਦੀਦ ਸਮਾਗਮ ਨੇ ਬੰਨਿਆ ਰੰਗ