December 23, 2024

Loading

ਚੜ੍ਹਤ ਪੰਜਾਬ ਦੀ  

ਰਾਮਪੁਰਾ ਫੂਲ , ( ਪ੍ਰਦੀਪ ਸ਼ਰਮਾ )-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼ਹਿਰ ਰਾਮਪੁਰਾ ਦੇ ਗਾਂਧੀ ਨਗਰ ਵਿਖੇ ਜਨ ਸੰਵਾਦ ਮੁਹਿੰਮ ਦੇ ਤਹਿਤ ਦੇਰ ਸਾਮ ਜਨ ਇਕੱਤਰਤਾ ਕੀਤੀ ਜਿੱਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਬਲਕਾਰ ਸਿੰਘ ਸਿੱਧੂ ਨੇ ਨਗਰ ਨਿਵਾਸੀਆਂ ਨੂੰ ਇਸ ਮੁਹਿੰਮ ਦਾ ਮਕਸਦ ਤੇ ਲੋੜ ਬਾਰੇ ਚਾਨਣਾ ਪਾਇਆ।

ਮੈ ਹਲਕੇ ਦੀਆਂ ਗਲੀਆਂ, ਮੁਹੱਲਿਆਂ ਵਿੱਚ ਫਿਰਕੇ  ਆਪ ਦੇ ਕਨਵੀਨਰ ਕੇਜਰੀਵਾਲ ਦਾ ਸੁਨੇਹਾ ਦੇਣ ਆਇਆਂ

ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਦੀ ਗਲੀ- ਗਲੀ ,ਮੁਹੱਲੇ- ਮੁਹੱਲੇ ਵਿੱਚ ਜਾਕੇ ਹਲਕੇ ਦੇ ਲੋਕਾਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਅਤੇ ਬਿਜਲੀ ਦੇ ਬਿੱਲਾਂ ਦੀ ਬਕਾਇਆ ਰਾਸ਼ੀ ਮੁਆਫ ਕਰਨ ਦੀ ਗਰੰਟੀ ਤੋਂ ਜਾਣੂ ਕਰਵਾਇਆ ਜਾਵੇਗਾ ਤੇ ਉਨ੍ਹਾਂ ਨਾਲ ਸ਼ਹਿਰ ਵਾਸੀਆਂ ਨੇ ਸਹਿਰ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਲੋਕਾਂ ਦੇ ਬਿਜਲੀ ਗਰੰਟੀ ਯੋਜਨਾ ਦੇ ਤਹਿਤ ਫਾਰਮ ਭਰੇ ਗਏ ਅਤੇ ਦੂਸਰਿਆਂ  ਨੂੰ ਵੀ ਫਾਰਮ ਭਰਨ ਲਈ ਪ੍ਰੇਰਿਤ ਕਰਨ ਲਈ ਕਿਹਾ  ਤਾਂ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਲੋਕ ਇਸ ਯੋਜਨਾ ਦਾ ਲਾਭ ਉਠਾ ਸਕਣ। ਇਸ ਮੌਕੇ ਉਨ੍ਹਾਂ ਨਾਲ ਸਹਿਰ ਦੇ ਆਮ ਆਦਮੀ ਪਾਰਟੀ ਜੇ ਆਗੂ ਆਰਐਸ ਜੇਠੀ ਤੋ ਇਲਾਵਾ  ਲੱਕੀ, ਬੰਤ ਸਿੰਘ ਪੇਂਟਰ, ਸੋਨੀ, ਰਣਜੀਤ, ਰਾਹੁਲ, ਕੁਲਦੀਪ ਬੌਬੀ, ਬਿਮਲਾ ਦੇਵੀ, ਮੋਹਣੀ, ਹੰਸਾ, ਮੁਖਤਿਆਰ ਸਿੰਘ, ਸੰਜੁ, ਵਿੱਕੀ, ਬਵਨਦੀਪ ਸਿੰਘ, ਸਤਨਾਮ ਸਿੰਘ, ਰਾਮੂ, ਟੀਂਡਾ, ਮੇਘਾ, ਕਰਨ, ਰੋਹਿਤ, ਬੂਟਾ ਰਾਮ, ਸੁਭਾਸ਼, ਪੱਪੀ, ਜੱਗਾ, ਮੋਹਣੀ, ਰਾਜੂ, ਦੁਰਗਾ ਅਤੇ ਸਮੂਹ ਵਲੰਟੀਅਰ ਤੇ ਆਗੂ ਹਾਜ਼ਰ ਸਨ।

72492cookie-checkਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਸਹਿਰ ਦੇ ਗਾਂਧੀ ਨਗਰ ਵਿਖੇ ਕੀਤੀ ਜਨ ਇਕੱਤਰਤਾ
error: Content is protected !!