December 22, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 11 ਨਵੰਬਰ , (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼ਹਿਰ ਰਾਮਪੁਰਾ ਦੇ ਰਾਮਬਾਗ ਵਿਖੇ ਛੱਠ ਪੂਜਾ ਪ੍ਰਬੰਧਕ ਕਮੇਟੀ ਵੱਲੋਂ ਛੱਠ ਪੂਜਾ ਦਾ ਤਿਉਹਾਰ ਸਰਧਾਂ ਤੇ ਉਤਸਾਹ ਨਾਲ ਮਨਾਇਆ ਤੇ ਵੱਡੀ ਗਿਣਤੀ ਵਿੱਚ ਛੱਠ ਪੂਜਾ ਦਾ ਵਰਤ ਰੱਖਣ ਵਾਲੇ ਸਰਧਾਲੂ ਵੱਡੀ ਗਿਣਤੀ ਵਿੱਚ ਪਹੁੰਚੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਦੇ ਹਲਕਾ ਇੰਚਾਰਜ਼ ਬਲਕਾਰ ਸਿੰਘ ਸਿੱਧੂ ਨੇ ਵਿਸੇਸ ਤੌਰ ‘ਤੇ ਸਿਰਕਤ ਕਰਦਿਆ ਆਪਣੀ ਸਮੁੱਚੀ ਟੀਮ ਸਮੇਤ ਪਹੁੰਚ ਕੇ ਸਹਿਰ ਵਾਸੀਆਂ ਨਾਲ ਛੱਠ ਪੂਜਾ ਦਾ ਤਿਉਹਾਰ ਮਨਾਇਆ। ਉਹਨਾਂ ਛੱਠ ਪੂਜਾ ਪ੍ਰਬੰਧਕ ਕਮੇਟੀ ਅਤੇ ਸਾਰੇ ਸਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਅਜਿਹੇ ਪਵਿੱਤਰ ਤਿਉਹਾਰ ਰਲ ਮਿਲਕੇ ਮਨਾਉਣੇ ਚਾਹੀਦੇ ਹਨ। 
ਉਹਨਾਂ ਨੇ ਕਿਹਾ ਕਿ ਛੱਠ ਪੂਜਾ ਪ੍ਰਬੰਧਕ ਕਮੇਟੀ ਵੱਲੋ ਜੋ ਉਹਨਾਂ ਨੂੰ  ਪਿਆਰ ਤੇ ਸਤਿਕਾਰ ਦਿੱਤਾ ਗਿਆ ਉਸਦਾ ਉਹ ਬਹੁਤ ਬਹੁਤ ਧੰਨਵਾਦ ਕਰਦੇ ਹਨ। ਜਿਕਰਯੋਗ ਹੈ ਕਿ ਛੱਠ ਪੂਜਾ ਜਿੱਥੇ ਯੂ.ਪੀ., ਬਿਹਾਰ, ਝਾਰਖੰਡ ਅਤੇ ਹੋਰ ਸਟੇਟਾਂ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ, ਉੱਥੇ ਹੀ ਪੰਜਾਬ ਦੇ ਸ਼ਰਧਾਲੂਆਂ ਨੇ ਬੜੇ ਹੀ ਸ਼ਰਧਾ ਉਤਸ਼ਾਹ ਨਾਲ ਛੱਠ ਵਰਤ ਰੱਖਦੇ ਸਮੇਂ ਡੁੱਬਦੇ ਸੂਰਜ ਨੂੰ ਪਹਿਲਾਂ ਅਰਕ ਦਿਤਾ । ਉੱਥੇ ਹੀ ਸੁਹਾਗਣਾਂ ਨੇ ਆਪਣੀ ਪੂਜਾ ਵੀ ਆਰੰਭ ਕੀਤੀ। ਜਾਣਕਾਰੀ ਦੇ ਅਨੁਸਾਰ ਇਹ ਵਰਤ ਕੱਲ੍ਹ ਸਵੇਰ ਤੱਕ ਹੋਵੇਗਾ ਅਤੇ ਸੂਰਜ ਨਿਕਲਦੇ ਹੀ ਸੂਰਜ ਨੂੰ ਪਹਿਲਾਂ ਅਰਕ ਦੇ ਕੇ ਛੱਠ ਵਰਤ ਰੱਖਣ ਵਾਲੇ ਸ਼ਰਧਾਲੂਆਂ ਵੱਲੋਂ ਇਹ ਵਰਤ ਸਮਾਪਤ ਕੀਤਾ ਜਾਵੇਗਾ।
ਇਸ ਮੌਕੇ ਛੱਠ ਪੂਜਾ ਪ੍ਰਬੰਧਕ ਕਮੇਟੀ ਰਾਮਪੁਰਾ ਦੇ ਪ੍ਰਧਾਨ ਸੰਤੋਸ਼ ਠਾਕੁਰ, ਵਾਈਸ ਪ੍ਰਧਾਨ ਰਵੀ ਅੱਗਰਵਾਲ, ਸੋਨੂੰ ਅੱਗਰਵਾਲ, ਬੱਬੂ, ਸੰਜੇ, ਅਮਰਜੀਤ, ਰਣਜੀਤ ਚੌਧਰੀ, ਸੰਦੀਪ ਅੱਗਰਵਾਲ, ਵਿੱਕੀ ਅੱਗਰਵਾਲ ਤੋ ਇਲਾਵਾ ਆਮ ਆਦਮੀ ਪਾਰਟੀ ਮੈਂਬਰ ਗੋਰਾ ਲਾਲ ਸਾਬਕਾ ਸਰਪੰਚ, ਆਰ ਐਸ਼ ਜੇਠੀ, ਬੰਤ ਸਿੰਘ ਐਸੀ ਵਿੰਗ ਬਲਾਕ ਪ੍ਰਧਾਨ ਆਦਿ ਮੌਜੂਦ ਸਨ।
90610cookie-checkਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਸ਼ਹਿਰ ਵਾਸੀਆਂ ਨਾਲ ਰਲਕੇ ਮਨਾਇਆ ਛੱਠ ਪੂਜਾ ਦਾ ਤਿਉਹਾਰ
error: Content is protected !!