December 22, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ 17 ਅਗਸਤ ( ਪ੍ਰਦੀਪ ਸ਼ਰਮਾ )- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਵਿਖੇ  ਤੀਆਂ ਦੇ ਤਿਉਹਾਰ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਪਤਨੀ ਜਿੰਦਰ ਕੌਰ ਸਿੱਧੂ ਨੇ ਹਾਜਰੀ ਭਰਦਿਆ ਕਿਹਾ ਕਿ ਉਸ ਨੂੰ ਮਾਣ ਹੈ ਕਿ ਇਤਹਾਸਕ ਪਿੰਡ ਮਹਿਰਾਜ ਦੇ ਬਾਹੀਆ ਤੇ ਸਿੱਧੂ ਭਾਈਚਾਰੇ ਦੀ ਨੂੰਹ ਹੈ।

ਅੱਜ ਮੈਨੂੰ ਆਪਣੇ ਭਾਈਚਾਰੇ ਦੀਆਂ ਰੌਣਕਾਂ ਵੇਖ ਕੇ ਫ਼ਖਰ ਤੇ ਮਾਣ ਮਹਿਸੂਸ ਹੋ ਰਿਹਾ । ਉਨ੍ਹਾਂ ਔਰਤਾਂ ਨਾਲ ਰਲ ਕੇ ਮਹਾਰਾਜਾ ਭੁਪਿੰਦਰ ਸਿੰਘ ਸਟੇਡੀਅਮ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ  ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਜਿੰਦਰ ਕੌਰ ਸਿੱਧੂ ਪਤਨੀ ਬਲਕਾਰ ਸਿੱਧੂ ਹਲਕਾ ਇੰਚਾਰਜ ਰਾਮਪੁਰਾ ਫੂਲ ਨੇ ਸ਼ਿਰਕਤ ਕਰਦਿਆ ਤੇ ਇਸ ਸਮੇਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੈਡਮ ਜਿੰਦਰ ਕੌਰ ਸਿੱਧੂ ਨੇ ਮੁਬਾਰਕਬਾਦ ਦਿੰਦਿਆਂ ਤੀਆਂ ਦੇ ਤਿਉਹਾਰ ਦੀ ਪੰਜਾਬੀਆਂ ਦੇ ਜੀਵਨ ਵਿਚ ਮਹੱਤਤਾ ਅਤੇ ਵਿਸਰ ਜਾ ਰਹੇ ਪੰਜਾਬੀ ਵਿਰਸੇ ਬਾਰੇ ਵਿਚਾਰ ਚਰਚਾ ਕੀਤੀ। ਇਸ ਦਿੱਤੇ ਹੋਏ ਮਾਣ ਸਨਮਾਨ ਲਈ ਅਸੀਂ ਸਮੂਹ ਪ੍ਰਬੰਧਕਾਂ ਦਾ ਤਾਹਿ ਦਿਲ ਤੋਂ ਧੰਨਵਾਦ ਕੀਤਾ।

ਇੱਥੇ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਪਤਨੀ ਵੀ ਸਿਆਸੀ ਪਿੜ ਵਿੱਚ ਆ ਗਈ ਉਨ੍ਹਾਂ ਜਿਥੇ ਔਰਤਾਂ ਨਾਲ ਮਿਲਕੇ ਤੀਆਂ ਦਾ ਤਿਉਹਾਰ ਮਨਾਇਆ ਉੱਥੇ ਆਈਆ ਔਰਤਾਂ ਨੂੰ   ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਘਰ ਘਰ ਪਹੁੱਚਾਉਣ ਲਈ ਕਿਹਾ ਕਿ ਸਾਨੂੰ ਇਸ ਸਮੇਂ ਤੀਸਰੇ ਬਦਲ ਦੀ ਸਖਤ ਜਰੂਰਤ ਹੈ ਤਾਂ ਕਿ ਆਪਣਾ ਭਵਿੱਖ ਸੁਰੱਖਿਅਤ ਰਹਿ ਸਕੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਭਵਿਖ ਸਿਰਫ ਆਮ ਆਦਮੀ ਪਾਰਟੀ ਨੂੰ ਰਾਜਸੱਤਾ ਸੌਂਪ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਕਿਉਕਿ ਦੂਸਰੀਆ ਰਵਾਇਤੀ ਪਾਰਟੀਆਂ ਨੂੰ ਅਸੀ ਪਰਖ ਕੇ ਵੇਖ ਲਿਆ ਉਹ ਪੰਜਾਬ ਤੇ ਦੇਸ ਦਾ ਭਲਾ ਨਹੀ ਕਰ ਸਕਦੀਆ।ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਅਹੁੱਦੇਦਾਰ ਤੇ ਵਲੰਟੀਅਰ ਮੌਜੂਦ ਸਨ।

74780cookie-checkਹਲਕਾ ਇੰਚਾਰਜ ਬਲਕਾਰ ਸਿੱਧੂ ਦੀ ਪਤਨੀ ਜਿੰਦਰ ਕੌਰ ਸਿੱਧੂ ਨੇ ਸਿੱਧੂ ਭਾਈਚਾਰੇ ਦੀਆਂ ਔਰਤਾਂ ਨਾਲ ਮਿਲ ਕੇ ਮਨਾਇਆ ਤੀਆਂ ਦਾ ਤਿਉਹਾਰ
error: Content is protected !!