ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 15 ਅਕਤੂਬਰ, ( ਪ੍ਰਦੀਪ ਸ਼ਰਮਾ ): ਪੰਜਾਬ ‘ਚ ਦੁਸਹਿਰੇ ਦਾ ਤਿਉਹਾਰ ਬਦੀ ਤੇ ਨੇਕੀ ਦੀ ਜਿੱਤ ਦੇ ਤੌਰ ‘ਤੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਰਲ ਮਿਲਕੇ ਮਨਾਇਆ ਜਾਂਦਾ ਹੈ। ਇਸ ਤੋ ਪਹਿਲਾਂ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾਂਦਾ ਇਸੇ ਤਰ੍ਹਾਂ ਸਹਿਰ ਰਾਮਪੁਰਾ ਵਿਖੇ ਨਵ ਭਾਰਤ ਕਲਾਂ ਮੰਚ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਤੋ ਪਹਿਲਾਂ ਰਾਮਲੀਲਾ ਦਾ ਆਯੋਜਨ ਗੀਤਾਂ ਭਵਨ ਰਾਮਪੁਰਾ ਫੂਲ ਵਿਖੇ ਕੀਤਾ ਗਿਆ। ਜਿਸ ‘ਚ ਅਖੀਰਲੇ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਮੂਹਲੀਅਤ ਕਰਕੇ ਪ੍ਰਭੂ ਰਾਮ ਦੇ ਗੁਣ ਗਾਏ ਗਏ।
ਇਸ ਮੌਕੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪਵਿੱਤਰ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ । ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਨਰੇਸ ਕੁਮਾਰ ਜਿਲਾਂ ਸਕੱਤਰ ਵਪਾਰ ਮੰਡਲ ਰਾਜੂ ਜੇਠੀ ਬਲਾਕ ਪ੍ਰਧਾਨ, ਗੋਲਡੀ ਵਰਮਾ ਸਰਕਲ ਇੰਚਾਰਚ, ਨੀਸੂ ਜੇਠੀ, ਈਸੂ ਜੇਠੀ, ਯੁਗੇਸ਼ ,ਸੀਰਾ ਮੱਲੂਆਣਾ ਤੇ ਜਗਦੇਵ ਸਿੰਘ ਆਦਿ ਤੋ ਇਲਾਵਾ ਨਵ ਭਾਰਤ ਕਲਾ ਮੰਚ ਰਾਮਪੁਰਾ ਫੂਲ ਦੇ ਸਾਰੇ ਅਹੁਦੇਦਾਰ ਡਾਇਰੈਕਟਰ ਸੁਖਮੰਦਰ ਕਲਸੀ,ਖਜਾਨਚੀ ਸੁਰਿੰਦਰ ਧੀਰ,ਮੀਤ ਪ੍ਰਧਾਨ ਸੰਜੀਵ ਗਰਗ,ਸਤਪਾਲ ਸ਼ਰਮਾਂ,ਅਜੀਤ ਅਗਰਵਾਲ,ਡਾ ਰਵੀ ਸਿੰਗਲਾ,ਹੈਪੀ ਰਤਨ,ਬਸੰਤ ਕੁਮਾਰ,ਸੁਨੀਲ ਦਹੀਆ,ਕਿ੍ਸ਼ਨ ਕੁਮਾਰ,ਰਾਜਵਿੰਦਰ,ਗੁਰਪ੍ਰੀਤ ਸੀਟਾਂ,ਲਖਵਿੰਦਰ ਧੀਰ,ਵਿੱਕੀ ਕੁਮਾਰ,ਕੁਲਦੀਪ ਹੰਸਪਾਲ,ਰਜਨੀਸ਼ ਕਰਕਰਾ ਆਦਿ ਹਾਜਰ ਸਨ।
868230cookie-checkਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਰਾਮ ਲੀਲ੍ਹਾ ਸਮਾਗਮ ਵਿੱਚ ਸਿਰਕਤ ਕਰਕੇ ਪ੍ਰਭੂ ਦੇ ਗੁਣ ਗਾਏ