ਚੜ੍ਹਤ ਪੰਜਾਬ ਦੀ
ਬਠਿੰਡਾ , (ਪ੍ਰਦੀਪ ਸ਼ਰਮਾ) : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ. 31ਵੱਲੋਂ ਅੱਜ ਸੰਦੀਪ ਖਾਨ ਬਾਲਿਆਂਵਾਲੀ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਤੇ ਸਥਿਤ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਦੇ ਦਫਤਰ ਅੱਗੇ ਤਨਖਾਹਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ ।
ਸੰਦੀਪ ਖਾਨ ਬਾਲਿਆਂਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੱਛਲੇ ਤਿੰਨ ਮਹੀਨਿਆਂ ਤੋਂ ਕੱਚੇ ਫੀਲਡ ਕਾਮਿਆਂ ਦੀਆਂ ਤਨਖਾਹਾਂ ਦੇ ਸਬੰਧ ਵਿੱਚ ਵਿੱਚ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਸਾਰੇ ਪੰਜਾਬ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹ ਕੇ ਪਰਿਵਾਰਾਂ ਤੇ ਬੱਚਿਆਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਤਾਂ ਐਚ.ਓ.ਡੀ.ਮੋਹਾਲੀ ਨੇ ਮਿਤੀ 26/07/2022 ਕਾਰਜਕਾਰੀ ਇੰਜੀਨੀਅਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਬਠਿੰਡਾ ਹਲਕੇ ਦੇ ਮੰਡਲ ਨੰਬਰ 1/2/3 ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਕੱਚੇ ਕਾਮਿਆਂ ਨੂੰ ਜੋ ਤਨਖਾਹਾਂ ਅਪ੍ਰੈਲ ਮਹੀਨੇ ਦਿੱਤੀਆਂ ਗਈਆਂ ਸਨ। ਉਹ ਉਸ ਸਮੇਂ ਤੱਕ ਲਾਗੂ ਰਹਿਣਗੀਆਂ, ਜਦੋ ਤੱਕ ਤਨਖਾਹਾਂ ਵਿੱਚ ਇੱਕਸਾਰਤਾ ਕਰਨ ਲਈ ਬਣੀ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਦਾ ਫੈਸਲਾ ਨਹੀ ਆਉਂਦਾ।
ਸੰਦੀਪ ਖਾਨ ਬਾਲਿਆਂਵਾਲੀ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਉਪ ਮੰਡਲ ਇੰਜੀਨੀਅਰਾਂ ਨੂੰ ਐਚ.ਓ.ਡੀ.ਮੋਹਾਲੀ ਦੀ ਹਦਾਇਤ ਜਾਰੀ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਉਸ ਉਪਰੰਤ ਹੀ ਉਪ ਮੰਡਲ ਇੰਜੀਨੀਅਰਾਂ ਨੂੰ ਪੱਤਰ ਲਿਖ ਕੇ ਤਨਖਾਹਾਂ ਦੇਣ ਦੀ ਹਦਾਇਤ ਜਾਰੀ ਕੀਤਾ ਗਿਆ ਹੈ। ਇਸ ਤੋ ਇਲਾਵਾ ਧਰਨੇ ਨੂੰ ਲਖਵਿੰਦਰ ਸਿੰਘ ਖਜਾਨਚੀ, ਸੇਰੇ ਆਲਮ ਜਨਰਲ ਸਕੱਤਰ,ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
#For any kind of News and advertisment contact us on 980-345-0601
1245400cookie-checkਐਚ.ਓ.ਡੀ. ਮੋਹਾਲੀ ਦੀ ਤਨਖਾਹਾਂ ਦੇਣ ਸਬੰਧੀ ਹਦਾਇਤ ਜਲ ਸਪਲਾਈ ਕੱਚੇ ਕਾਮਿਆਂ ਨੇ ਧਰਨਾ ਲਾ ਕੇ ਕਰਵਾਈ ਲਾਗੂ