ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 4 ਜੁਲਾਈ (ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਸਥਾਨਕ ਅੰਦਰਲੇ ਰੇਲਵੇ ਫਾਟਕਾਂ ਤੇ 64 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਜਾ ਰਹੇ ਫਲਾਈਓਵਰ ਦੇ ਨਿਰਮਾਣ ਦੇ ਵਿਰੋਧ ਐਟੀਂ ਫਲਾਈਓਵਰ ਸੰਘਰਸ਼ ਕਮੇਟੀ ਵੱਲੋਂ ਫਾਟਕਾਂ ਕੋਲ ਪ੍ਰਧਾਨ ਸੁਰਿੰਦਰ ਸਿੰਘ ਸੋਹਲ ਦੀ ਅਗਵਾਈ ਵਿਚ ਚੱਲ ਰਿਹਾ ਧਰਨਾ ਅੱਜ ਤੀਜੇ ਦਿਨ ਵਿਚ ਪ੍ਰਵੇਸ਼ ਕਰ ਗਿਆ। ਧਰਨਾਕਾਰੀਆ ਨੇ ਰੋਸ ਵੱਜੋ ਕਾਲੇ ਟੈਗ ਲਗਾ ਕੇ ਕੜਕਦੀ ਧੁੱਪ ਅੰਦਰ ਵੀ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਧਰਨੇ ਦੌਰਾਨ ਦੁਕਾਨਦਾਰਾਂ ਨੂੰ ਦਿਲਾਸੇ ਦੇਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਲਗਾਤਾਰ ਪੁੱਜ ਰਹੇ ਹਨ। ਅੱਜ ਦੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਪੁੱਜੇ ਜਿੰਨਾਂ ਨੇ ਸੰਘਰਸ਼ ਕਮੇਟੀ ਨੂੰ ਸੰਬੋਧਨ ਕੀਤਾ ਤੇ ਪਾਰਟੀ ਵੱਲੋਂ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿੱਤਾ।
ਅਕਾਲੀ ਦਲ ਵੱਲੋਂ ਮਾਣਯੋਗ ਹਾਈਕੋਰਟ ਜਾਣ ਤੋਂ ਵੀ ਗੁਰੇਜ ਨਹੀ ਕੀਤਾ ਜਾਵੇਗਾ- ਮਲੂਕਾ
ਇਸ ਉਪਰੰਤ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਦਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਲੂਕਾ ਆਪਣੇ ਸਥਾਨਕ ਪਾਰਟੀ ਲੀਡਰਸਿੱਪ ਸਮੇਤ ਧਰਨੇ ਵਾਲੀ ਜਗਾ ਤੇ ਪੁੱਜੇ। ਉਨਾਂ ਧਰਨੇ ਨੂੰ ਸੰਬੋਧਨ ਕਰਦਿਆਂ ਐਟੀ ਫਲਾਈਓਵਰ ਸੰਘਰਸ਼ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਪਾਰਟੀ ਕਮੇਟੀ ਨਾਲ ਬਿਨਾਂ ਸ਼ਰਤ ਤੋਂ ਮੋਢੇ ਨਾਲ ਮੋਢੇ ਲਾ ਕੇ ਖੜੀ ਹੈ ਅਤੇ ਇਸ ਫਲਾਈਓਵਰ ਦੇ ਨਿਰਮਾਣ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਹਲਕੇ ਦੇ ਵਿਧਾਇਕ ਨੂੰ ਲੋਕਾਂ ਦੇ ਕਾਰੋਬਾਰ ਦੀ ਕੋਈ ਫਿਕਰ ਨਹੀ ਕਿਉਕਿ ਫਲਾਈਓਵਰ ਦੇ ਨਿਰਮਾਣ ਨਾਲ ਤਕਰੀਬਨ ਦੋ ਸੌ ਦੁਕਾਨਾਂ ਦਾ ਉਜਾੜਾ ਹੋ ਜਾਵੇਗਾ ਅਤੇ ਲੋਕ ਪਹਿਲਾਂ ਹੀ ਕੋਰੋਨਾ ਵਰਗੀ ਬਿਮਾਰੀ ਦੇ ਕਾਰਨ ਕੱਖੋ ਹੋਲੇ ਹੋਏ ਪਏ ਹਨ। ਵਿਧਾਇਕ ਨੂੰ ਚਾਹੀਦਾ ਹੈ ਕਿ ਉਹ ਪੁਲ ਦੇ ਨਿਰਮਾਣ ਸੰਬੰਧੀ ਦੁਕਾਨਦਾਰਾਂ ਨਾਲ ਆ ਕੇ ਗੱਲਬਾਤ ਕਰੇ ਜਦੋਂ ਦੁਕਾਨਦਾਰ ਤੇ ਸ਼ਹਿਰੀ ਵੀ ਚਾਹੁੰਦੇ ਹਨ ਕਿ ਫਾਟਕਾਂ ਲੱਗਣ ਕਾਰਨ ਆਉਂਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਅੰਡਰਬਿ੍ਰਜ ਪੁਲ ਬਣਨਾ ਚਾਹੀਦਾ ਹੈ ਨਾ ਕਿ ਫਲਾਈਓਵਰ। ਮਲੂਕਾ ਨੇ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋੜ ਪੈਣ ਤੇ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣ ਤੋਂ ਵੀ ਗੁਰੇਜ ਨਹੀ ਕਰਨਗੇ। ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਹਰਿੰਦਰ ਸਿੰਘ ਹਿੰਦਾ, ਸੁਰਿੰਦਰ ਜੌੜਾ, ਹੈਪੀ ਬਾਂਸਲ, ਗੁਰਤੇਜ ਸ਼ਰਮਾ, ਨਿਰਮਲ ਸਿੰਘ ਬੁਰਜ ਗਿੱਲ, ਵਿੱਕੀ ਢਿੱਲੋਂ ਪਿ੍ਰੰਸ ਨੰਦਾ, ਕਾਲਾ ਗਰਗ, ਨਰੇਸ਼ ਤਾਂਗੜੀ, ਸੁਸੀਲ ਕੁਮਾਰ ਆਸ਼ੂ, ਦਲਜੀਤ ਸਿੰਘ, ਈਸ਼ਵਰ ਕਾਲਾ, ਸੁਰੇਸ਼ ਕੁਮਾਰ ਲੀਲਾ, ਪਿੰ੍ਰਸ ਸ਼ਰਮਾ, ਨੀਰਜ ਸਿੰਗਲਾ, ਅਵਤਾਰ ਭਾਟੀਆ, ਜਗਜੀਤ ਸਿੰਘ ਜੱਗਾ, ਦਲਜੀਤ ਸਿੰਘ, ਸੁਰਿੰਦਰ ਗਰਗ, ਕਾਲਾ ਗਰਗ, ਜਸਪਾਲ ਜੱਸੂ, ਗੁਰਮੇਲ ਸਿੰਘ ਢੱਲਾ, ਰੋਬਿਨ ਸੋਢੀ, ਸਤੀਸ਼ ਕੁਮਾਰ ਗਰਗ, ਅਨੁਪਮ ਕੁਮਾਰ, ਸੁਖਪਾਲ ਸਿੰਘ, ਜਿੰਮੀ ਗੋਇਲ, ਰਾਜਿੰਦਰ ਸਿੰਘ ਸੋਢੀ, ਤਰਨਜੀਤ ਸਿੰਘ ਕਾਕਾ, ਵਿੱਕੀ ਭਾਟੀਆ, ਦੀਪਕ ਗਰਗ, ਜੈ ਪ੍ਰਕਾਸ਼, ਅਰੁਣ ਕੁਮਾਰ, ਮਨਿੰਦਰ ਸਿੰਘ, ਸੁਭਾਸ ਗਰਗ, ਹਰੀ ਗਰਗ, ਨਰਿੰਦਰ ਕੁਮਾਰ, ਰਾਜੂ ਕੁਮਾਰ, ਗਗਨਦੀਪ ਗਰਗ, ਸਾਗਰ ਕੁਮਾਰ, ਸੁਮੀਰ ਕੁਮਾਰ, ਮਨੋਜ ਕੁਮਾਰ, ਹਰੀਸ਼ ਕੁਮਾਰ, ਵਿਜੇ ਕੁਮਾਰ, ਰਾਜਨ ਕੁਮਾਰ, ਰਾਮ ਅਵਤਾਰ, ਰਿੰਕੂ, ਰਾਜੀਵ ਕੁਮਾਰ, ਵਲੈਤੀ ਰਾਮ ਆਦਿ ਹਾਜਰ ਸਨ।