December 22, 2024

Loading

  ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 7 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਗੁਰਪ੍ਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਗਵਾਈ ਹੇਠ ਰਾਮਪੁਰਾ ਫੂਲ ਵਿਖੇ ਹੋਈ ਜਿਸ ਵਿੱਚ ਐਸ.ਓ.ਆਈ ਦੇ  ਮਾਲਵਾ ਜ਼ੋਨ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਮਣੀ ਅਤੇ ਯੂਥ ਜਥੇਬੰਦੀ ਨੇ ਸ਼ਿਰਕਤ ਕੀਤੀ। ਨਿਰਮਲ ਸਿੰਘ ਨਿੰਮਾ ਭਾਈਰੂਪਾ ਪ੍ਰਧਾਨ ਐਸ.ਓ.ਆਈ ਹਲਕਾ ਰਾਮਪੁਰਾ ਫੂਲ, ਗੁਰਵਿੰਦਰ ਸਿੰਘ ਜਰਨਲ ਸਕੱਤਰ ਮਾਲਵਾ ਜ਼ੋਨ 3, ਗੁਰਮੀਤ ਸਿੰਘ ਮੀਤ ਪ੍ਰਧਾਨ ਮਾਲਵਾ ਜ਼ੋਨ 3, ਅਮਨ ਗੁਪਤਾ ਮੀਤ ਪ੍ਰਧਾਨ ਮਾਲਵਾ ਜ਼ੋਨ 3, ਲਵਪ੍ਰੀਤ ਸਿੰਘ ਜਨਰਲ ਸਕੱਤਰ ਮਾਲਵਾ ਜ਼ੋਨ 3, ਜਸ਼ਨਪਰੀਤ ਸਿੱਧੂ ਜਨਰਲ ਸਕੱਤਰ ਮਾਲਵਾ ਜ਼ੋਨ 3, ਅਰੁਣ ਗੋਇਲ ਪ੍ਰਧਾਨ ਐਸ.ਓ.ਆਈ ਰਾਮਪੁਰਾ ਫੂਲ ਨੂੰ ਨਿਯੁਕਤ ਕੀਤਾ ਗਿਆ।
ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸਾਰੇ ਹੀ ਨਵ ਨਿਯੁਕਤ ਕੀਤੇ ਗਏ ਅਹੁਦੇਦਾਰਾ ਨੂੰ ਵਧਾਈ ਦਿੱਤੀ। ਉਨਾ ਵਿਸ਼ਵਾਸ ਦਿਵਾਇਆ ਗਿਆ ਕਿ 2022 ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਾਂਝੀ ਸਰਕਾਰ ਬਣਨ ਜਾ ਰਹੀ ਹੈ ਤੇ ਆਪ ਜੀ ਦੇ ਚਾਅ ਅਰਮਾਨ ਪੂਰੇ ਕੀਤੇ ਜਾਣਗੇ। ਯੂਥ ਹਰਿਆਵਲ ਦਸਤਾ ਸ਼੍ਰੋਮਣੀ ਅਕਾਲੀ ਦਲ ਦਾ ਤੁਹਾਡੇ ਸਾਰਿਆਂ ਲਈ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਇਸ ਮੌਕੇ ਸੱਤਪਾਲ ਗਰਗ ਸਰਕਲ ਪ੍ਰਧਾਨ, ਗੁਰਤੇਜ ਸ਼ਰਮਾ , ਸੁਰਿੰਦਰ ਮਹਿਰਾਜ, ਸੁਰਿੰਦਰ ਗਰਗ ਬਲੱਡ ਡੋਨਰ, ਗੁਰਤੇਜ ਸਿੰਘ ਬਰਾੜ, ਚੰਦਨ ਕਾਤ ਕਾਲਾ, ਬਿਕਰਮਜੀਤ ਭੱਲਾ, ਸੁਸ਼ੀਲ ਕੁਮਾਰ ਆਸ਼ੂ, ਜੋਨੀ, ਪ੍ਰਿੰਸ ਸ਼ਰਮਾ, ਦਲਜੀਤ ਸਿੰਘ, ਰੌਕੀ ਸਿੰਘ ਆਦਿ ਹਾਜ਼ਰ ਸਨ।
94100cookie-checkਗੁਰਪ੍ਰੀਤ ਸਿੰਘ ਮਲੂਕਾ ਨੇ ਐਸ.ਓ.ਆਈ ਦੇ ਅਹੁਦੇਦਾਰ ਕੀਤੇ ਨਿਯੁਕਤ
error: Content is protected !!