December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,7 ਫਰਵਰੀ (ਪ੍ਰਦੀਪ ਸ਼ਰਮਾ) : ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਚੋਣ ਮੁਹਿੰਮ ਨੂੰ ਸ਼ਹਿਰ  ਰਾਮਪੁਰਾ ਅੰਦਰ ਉਹਨਾਂ ਦੀ ਨੂੰਹ ਅਨੁਰੀਤ ਕੌਰ ਕਾਂਗੜ ਨੇ ਪੂਰਾ ਭਖਾ ਦਿੱਤਾ ਹੈ।ਅਨੁਰੀਤ ਕੌਰ ਨੇ ਦੱਸਿਆ ਕਿ ਉਹ ਸਵੇਰੇ 10ਵਜੇ ਤੋਂ ਸ਼ਾਮ 5ਵਜੇ ਤੱਕ  ਸ਼ਹਿਰ  ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ 15ਦਿਨਾਂ ਤੋਂ ਆਪਣੇ ਪਾਪਾ ਦੇ ਹੱਕ ਵਿੱਚ ਪੰਜੇ ਦਾ ਬਟਨ ਦਬਾਉਣ ਲਈ ਘਰਾਂ ਚ ਜਾ ਕੇ ਲੋਕਾਂ,ਖਾਸ ਕਰ ਲੜਕੀਆਂ ਅਤੇ ਔਰਤ ਵਰਗ ਅੰਦਰ ਆਪਣੀ ਟੀਮ ਨਾਲ ਪ੍ਰਚਾਰ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਸ਼ਹਿਰ ਚ ਕਾਂਗੜ ਅਤੇ ਕਾਂਗਰਸ ਪ੍ਰਤੀ ਇਸ ਕਦਰ ਉਤਸ਼ਾਹ ਹੈ ਕਿ  ਘਰ ਘਰ ਦਸਤਕ ਮੁਹਿੰਮ ਤਹਿਤ ਲੜਕੀਆਂ ਅਤੇ ਔਰਤਾਂ ਉਹਨਾਂ ਨੂੰ ਮੱਲੋਮੱਲੀ ਆਪਣੇ ਘਰ  ਲੈ ਜਾਂਦੀਆਂ ਹਨ, ਆਪਣੀ ਨੂੰਹ ਧੀ ਸਮਝਕੇ ਜਿੱਥੇ ਚਾਹ ਪਾਣੀ ਪਿਆਉਂਦੀਆਂ ਹਨ, ਉੱਥੇ ਜਦੋਂ ਉਹ ਔਰਤਾਂ ਨੂੰ ਮੁਫ਼ਤ ਬਸ ਸਫ਼ਰ,ਦੋ ਕਿਲੋਵਾਟ ਲ੍ਹੋਡ ਤੱਕ ਦੇ ਬਿਜਲੀ ਬਿਲਾਂ ਦੇ ਬਕਾਇਆਂ ਦੀ ਮੁਆਫ਼ੀ,ਵੱਧ੍ਹ ਲੋਡ੍ਹ ਵਾਲੇ ਹਰ ਘਰ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਰੇਟ ਘੱਟ ਕਰਨ, ਪਾਣੀ ਸੀਵਰੇਜ ਦੇ ਬਕਾਇਆ ਬਿਲਾਂ ਦੀ ਗੱਲ ਤੋਰਦੇ ਹਨ ਤਾਂ ਔਰਤਾਂ ਦਸਦੀਆਂ ਹਨ ਕਿ ਇਹਨਾਂ ਸਕੀਮਾਂ ਕਰਕੇ ਘਰਾਂ ਦਾ ਖਰਚ ਘਟਿਆ ਹੈ ਤੇ ਇਸ ਕਰਕੇ ਉਹ ਪੰਜੇ ਦਾ ਬਟਨ ਦਬਾਉਣ ਦਾ ਯਕੀਨ ਵੀ ਦਵਾਉਂਦੀਆ ਹਨ।ਇਹ ਵੀ ਵਿਸ਼ੇਸ਼ ਤੌਰ ਤੇ ਕਹਿੰਦੀਆਂ ਹਨ ਕਿ ਕਾਂਗੜ ਨੇ ਸ਼ਹਿਰ ਅਤੇ ਇਲਾਕੇ ਵਿੱਚ ਅਮਨਾ ਚੈਨ ਰੱਖਿਆ ਹੈ, ਜਿਸਤੋਂ ਉਹ ਖੁਸ਼ ਹਨ।
ਇਸੇ ਦੌਰਾਨ ਰਾਮਪੁਰਾ ਸ਼ਹਿਰ ਚ ਅਨੁਰੀਤ ਕੌਰ ਕਾਂਗੜ ਨੂੰ ਸੀਨੀਅਰ ਆਗੂ ਮੇਜਰ ਸਿੰਘ ਜੀ ਐੱਸ ਦੀ ਅਗਵਾਈ ਹੇਠ ਗਾਂਧੀ ਨਗਰ ਵਿਖੇ ਲੱਡੂਆਂ ਨਾਲ ਤੋਲਕੇ ਸਮਰਥਨ ਦੇਣ ਦਾ ਵਾਅਦਾ ਕੀਤਾ ਗਿਆ। ਕਈ ਪਰਵਾਰ ਵੀ ਕਾਂਗਰਸ ਪਾਰਟੀ ਚ ਸ਼ਾਮਲ ਹੋਏ।ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਤਿੱਤਰ ਮਾਨ, ਅਮਰਿੰਦਰ ਰਾਜਾ, ਰਾਣਾ ਸ਼ਰਮਾ,ਕਾਲਾ ਸਬਜ਼ੀ ਵਾਲਾ,ਮਹਿੰਦਰ ਸਿੰਘ, ਦਰਸ਼ੀ, ਸੋਨੂੰ, ਵਿਸ਼ਵਦੀਪ,ਬਿੰਦਰ,ਗੁਰਭਜਨ ਢਿੱਲੋਂ,ਕਾਲਾ ਪੰਡਤ ਆਦਿ ਵੀ ਖਾਸ ਤੌਰ ਤੇ ਮੋਜੂਦ ਸਨ।
104620cookie-checkਗੁਰਪ੍ਰੀਤ ਸਿੰਘ ਕਾਂਗੜ ਦੀ ਨੂੰਹ ਅਨੁਰੀਤ ਕੌਰ ਨੇ ਆਪਣੇ ਪਾਪਾ ਦੀ ਚੋਣ ਮੁਹਿੰਮ ਨੂੰ ਭਖਾਇਆ, ਗਾਂਧੀ ਨਗਰ ਚ ਲੱਡੂਆਂ ਨਾਲ ਤੋਲਿਆ
error: Content is protected !!