December 22, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ, 18 ਸਤੰਬਰ , (ਪ੍ਰਦੀਪ ਸ਼ਰਮਾ); ਕਾਂਗਰਸ ਸਰਕਾਰ ਨੇ ਸਾਰੇ ਅਸੂਲ ਛਿੱਕੇ ਟੰਗ ਕੇ ਨੈਤਿਕਤਾ ਤਿਆਗ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇ ਕੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਤੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ। ਇਸ ਦੀ ਕੀਮਤ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਚੁਕਾਉਣੀ ਪਵੇਗੀ ਤੇ ਆਉਣ ਵਾਲੀਆਂ ਚੋਣਾਂ ਵਿੱਚ ਮੰਤਰੀ ਕਾਂਗੜ ਨੂੰ ਘੇਰ ਘੇਰ ਕੇ ਸਵਾਲ ਪੁੱਛਣਗੇ ਕਿ ਜਦੋ ਪੰਜਾਬ ਵਿੱਚ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਆਪਣੇ ਘਰ ਦਿਆ ਨੂੰ ਹੀ ਨੌਕਰੀਆਂ ਦੇਣ ਲੱਗ ਪਏ ।ਇੰਨਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਉਦੋ ਕੀਤਾ ਜਦੋ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਅਧਾਰਤ ਨੌਕਰੀ ਦਿੱਤੀ ਗਈ।

 

ਬਲਕਾਰ ਸਿੱਧੂ ਨੇ ਕਿਹਾ ਕਿ ਘਰ ਘਰ ਨੌਕਰੀ ਦੇਣ ਦੇ ਵਾਅਦੇ ਤੋਂ ਮੁਨਕਰ ਹੋਈ ਸਰਕਾਰ ਦੀ ਵਾਅਦਾ ਖਿਲਾਫੀ ਕਾਰਨ ਸੂਬੇ ਦਾ ਨੌਜਵਾਨ ਪਹਿਲਾਂ ਹੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ l ਹੁਣ ਮਾਲ ਮੰਤਰੀ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇ ਕੇ ਸਰਕਾਰ ਨੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਣ ਵਾਲਾ ਕੰਮ ਕੀਤਾ ਹੈ l ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਨੌਕਰੀਆਂ ਦੇਣ ਲਈ ਕਾਂਗਰਸ ਸਰਕਾਰ ਨੇ ਤਰਸ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ l ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਦੋਸ਼ ਲਗਾਏ ਕਿ ਸੂਬੇ ਦਾ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੇ ਪਾਲੇ ਵਿੱਚ ਕਰਨ ਲਈ ਨੌਕਰੀਆਂ ਤੋਂ ਇਲਾਵਾ ਕਈ ਨਾਜਾਇਜ਼ ਮੰਗਾਂ ਦੀ ਪੂਰਤੀ ਕਰ ਰਿਹਾ ਹੈ। ਪਰ ਅਜਿਹਾ ਕਰਕੇ ਵੀ ਕੈਪਟਨ ਆਪਣੀ  ਕੁਰਸੀ ਨੂੰ ਨਹੀ ਬਚਾ ਸਕੇਗਾ ।

 

ਬਲਕਾਰ ਸਿੱਧੂ ਨੇ ਦੋਸ਼ ਲਗਾਏ ਕੀ ਸੂਬੇ ਵਿੱਚ ਪਿਛਲੇ ਕਈ ਸਾਲਾਂ ਤੋਂ ਛੇ ਹਜ਼ਾਰ ਤੋਂ ਵੱਧ ਤਰਸ ਦੇ ਆਧਾਰ ਤੇ ਨੌਕਰੀਆਂ ਲਈ ਅਰਜ਼ੀਆਂ ਵੱਖ ਵੱਖ ਵਿਭਾਗਾਂ ਵਿਚ ਪੈਂਡਿੰਗ ਪਈਆਂ ਹਨ l ਸੂਬੇ  ਲੱਖਾਂ ਬੇਰੁਜ਼ਗਾਰ ਨੌਜਵਾਨ ਨੌਕਰੀਆਂ ਲੈਣ ਲਈ ਦਿਨ ਰਾਤ ਧਰਨੇ ਪ੍ਰਦਰਸ਼ਨ ਕਰ ਰਹੇ ਹਨ l ਨੌਜਵਾਨਾਂ ਵੱਲੋਂ ਭੁੱਖ ਹਡ਼ਤਾਲ ਟੈਂਕੀਆਂ ਤੇ ਚੜ੍ਹ ਕੇ ਪ੍ਰਦਰਸ਼ਨ ਨਹਿਰਾਂ ਵਿੱਚ ਛਾਲਾਂ ਮਾਰਨ ਤੋਂ ਇਲਾਵਾ ਕਈ ਵਾਰ ਖ਼ੁਦਕੁਸ਼ੀਆਂ ਦੀ ਵੀ ਕੋਸ਼ਿਸ਼ ਕੀਤੀ ਗਈ ਹੈ l ਮਾਲ ਮੰਤਰੀ ਦੇ ਕਰੋੜਪਤੀ ਜਵਾਈ ਨੂੰ ਨੌਕਰੀ ਦੇ ਕੇ ਸਰਕਾਰ ਨੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ l ਮਾਲ ਮੰਤਰੀ ਨੂੰ ਆਪਣੇ ਜਵਾਈ ਲਈ ਨੌਕਰੀ ਲੈਣ ਤੋਂ ਪਹਿਲਾਂ ਛੇ ਹਜਾਰ ਨੌਜਵਾਨਾਂ ਦੀ ਨੌਕਰੀ ਲਈ ਪੈਰਵਾਈ ਕਰਨੀ ਚਾਹੀਦੀ ਸੀ l ਮਾਲ ਮੰਤਰੀ ਸੂਬੇ ਦੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਦੱਸਣ ਇਕ ਕਰੋੜਪਤੀ ਤੇ ਤਰਸ ਕਰਨ ਦਾ ਕੀ ਆਧਾਰ ਬਣਾਇਆ ਗਿਆ ਹੈ l ਉਨ੍ਹਾਂ ਕਿਹਾ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਿਛਲੇ ਸਾਢੇ ਚਾਰ ਸਾਲਾਂ ਤੋ ਸਿਰਫ  ਆਪਣੇ ਘਰ ਬਾਰੇ ਸੋਚਿਆ ਹਲਕੇ ਦੇ ਲੋਕ ਤਰਾਹ ਤਰਾਹ ਕਰ ਰਹੇ ਨੇ ਹੁਣ ਉਹਨਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਹਲਕੇ ਦੇ ਲੋਕ ਹੁਣ ਪਿੰਡਾਂ ਤੇ ਸਹਿਰਾ ਵਿੱਚ ਮਾਲ ਮੰਤਰੀ ਕਾਂਗੜ ਨੂੰ ਘੇਰ ਘੇਰ ਕੇ ਸਵਾਲ ਪੁੱਛਣਗੇ ਕਿ ਸਾਡੇ ਬੇਰੁਜ਼ਗਾਰ ਪੁੱਤਰ ਨਹੀ ਦਿਸੇ  ਮੰਤਰੀ ਕਾਂਗੜ ਨੂੰ ਆਪਣਾ ਕਰੋੜਪਤੀ ਜਵਾਈ ਬੇਰੁਜ਼ਗਾਰ ਦਿਸ ਗਿਆ।

83160cookie-checkਮੰਤਰੀ ਕਾਂਗੜ ਨੂੰ ਹਲਕੇ ਦੇ ਬੇਰੁਜ਼ਗਾਰ ਨੌਜਵਾਨਾ ਤੇ ਤਰਸ ਨਹੀ ਆਇਆ ਪਰ ਆਪਣੇ ਕਰੋੜਪਤੀ ਜਵਾਈ ਤੇ ਤਰਸ ਆ ਗਿਆ- ਬਲਕਾਰ ਸਿੱਧੂ 
error: Content is protected !!