ਪਹਿਲੇ ਸਮੂਹ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਦੂਜਾ ਸਮੂਹ ਲੁਧਿਆਣਾ ਦੀ ਉੱਦਮੀ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ‘ਤੇ ਧਿਆਨ ਕੇਂਦਰਿਤ ਕਰਦਾ ਹੈ
ਚੜ੍ਹਤ ਪੰਜਾਬ ਦੀ
ਲੁਧਿਆਣਾ: (ਰਵੀ ਵਰਮਾ)-ਪੰਜਾਬ ਸਰਕਾਰ ਅਤੇ ਚੈਂਬਰ ਔਫ਼ ਇੰਡਸਟਰੀਅਲ ਐਂਡ ਕਮਰਸ਼ਿਅਲ ਅੰਡਰਟੇਕਿੰਗ ਦੀ ਭਾਈਵਾਲੀ ਨਾਲ, ਗਲੋਬਲ ਅਲਾਇਅਨਸ ਫ਼ਾਰ ਮਾਸ ਐਂਟਰਪਰਨਰਸ਼ਿਪਅਤੇ ਦੁਆਰਾ ਸਹਿਯੋਗੀ Small Industries Development Bank of India (SIDBI) ਨੇ ਗ੍ਰੋਥਰੇਟਰ ਲੁਧਿਆਣਾ ਦੇ ਦੂਜੇ ਸਮੂਹ ਲਈ ਦਰਖ਼ਾਸਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੀ ਤਬਦੀਲੀ (ਸਾਡਾ ਕਾਰੋਬਾਰ ਪੰਜਾਬ ਦੀ ਸ਼ਾਨ) ਨੂੰ ਅੱਗੇ ਵਧਾਉਣਾ ਹੈ ਅਤੇ MSME ਦੀ ਉਨ੍ਹਾਂ ਦੇ ਕਾਰੋਬਾਰ ਨੂੰ ਨਿਪੁੰਨਤਾ ਨਾਲ ਅੱਗੇ ਵਧਾਉਣ ਵਿੱਚ ਸਹਾਇਤਾ ਕਰਕੇ ਅਜਿਹਾ ਕਰਨਾ ਹੈ। ਗ੍ਰੋਥਰੇਟਰ ਇੱਕ ਕੇਂਦਰਿਤ ਅਤੇ ਛੋਟੇ ਕਾਰੋਬਾਰ ਨੂੰ ਅੱਗੇ ਵਧਾਉਣ ਵਾਲਾ ਇੱਕ ਸੰਗਠਿਤ ਪ੍ਰੋਗਰਾਮ (6-ਮਹੀਨਿਆਂ ਦੇ ਸਮੂਹ ਵਾਲਾ) ਹੈ ਜੋ 30 ਹੋਣਹਾਰ ਉੱਦਮੀਆਂ ਦੀ ਉਤਪਾਦਕਤਾ, ਨਿਪੁੰਨਤਾ ਅਤੇ ਲਾਭ ਪ੍ਰਾਪਤ ਕਰਨ ਦੀ ਯੋਗਤਾ ਨੂੰ ਮਹੱਤਵਪੂਰਣ ਰੂਪ ਵਿੱਚ ਸੁਧਾਰਨ ਵਿੱਚ ਸਹਾਇਤਾ ਕਰਦਾ ਹੈ।
“ਮਹਾਮਾਰੀ ਫੈਲਾਉਣ ਵਾਲੀਆਂ ਰੁਕਾਵਟਾਂ ਦੇ ਤਹਿਤ ਅਜਿਹੇ ਔਖੇ ਸਮੇਂ, ਗ੍ਰੋਥਰੇਟਰ ਲੁਧਿਆਣਾ ਦਾ ਦੂਜਾ ਸਮੂਹ ਤਬਦੀਲੀਆਂ ਲਈ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਚੁਣੌਤੀਆਂ ਨੂੰ ਦੂਰ ਕਰਨ ਲਈ MSME ਨੂੰ ਤਿਆਰ ਕਰੇਗਾ। ਅਸੀਂ ਇਸ ਪ੍ਰੋਗਰਾਮ ਦੇ ਪਹਿਲੇ ਸਮੂਹ ਦੌਰਾਨ ਗਲੋਬਲ ਅਲਾਇਅਨਸ ਫ਼ਾਰ ਮਾਸ ਐਨਟਰਪਰਨਸ਼ਿਪ (GAME) ਦੁਆਰਾ ਕੀਤੇ ਗਏ ਅਸਧਾਰਨ ਕੰਮ ਦੇ ਸਬੂਤ ਰਹੇ ਹਾਂ ਅਤੇ ਇਸ ਵਾਰ ਵੀ ਇਸਦੀ ਸਫ਼ਲਤਾ ਬਾਰੇ ਵਿਸ਼ਵਾਸੀ ਹਾਂ। ਪੰਜਾਬ ਰਾਜ ਦੇ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵਚਨਬੱਧ ਸਰਕਾਰ ਦੇ ਰੂਪ ਵਿੱਚ, ਅਸੀਂ ਪੰਜਾਬ ਨੂੰ ਇੱਕ ਉੱਦਮੀ ਕੇਂਦਰ ਵਿੱਚ ਬਦਲਣ ਲਈ GAME ਨੂੰ ਹਰ ਸੰਭਵ ਸਹਾਇਤਾ ਦੇਵਾਂਗੇ,” ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਵਿਨੀ ਮਹਾਜਨ ਨੇ ਕਿਹਾ।
ਪਹਿਲੇ ਸਮੂਹ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਦੂਜਾ ਸਮੂਹ ਲੁਧਿਆਣਾ ਦੀ ਉੱਦਮੀ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ‘ਤੇ ਧਿਆਨ ਕੇਂਦਰਿਤ ਕਰਦਾ ਹੈ
ਦੂਜੇ ਸਮੂਹ ਦੀ ਸ਼ੁਰੂਆਤ ਬਾਰੇ ਗੱਲਬਾਤ ਕਰਦੇ ਹੋਏ, ਵਰਧਮਾਨ ਸਪੈਸ਼ਲ ਸਟੀਲ ਅਤੇ ਚੇਅਰ, GAME ਪੰਜਾਬ ਟਾਸਕਫੋਰਸ ਦੇ ਵਾਈਸ ਚੇਅਰਮੈਨ ਅਤੇ MD, ਸਚਿਤ ਜੈਨ, ਨੇ ਕਿਹਾ, “ਕਿਉਂਕਿ covid-19 ਦੀ ਦੂਜੀ ਲਹਿਰ ਸਾਡੇ ਪਿੱਛੇ ਹੈ, ਇਸ ਲਈ MSME ਪੰਜਾਬ ਦੀ ਰਿਕਵਰੀ ‘ਤੇ ਆਪਣੇ ਨਜ਼ਰੀਏ ਸੈੱਟ ਕਰਨਾ ਮਹੱਤਵਪੂਰਨ ਹੈ ਜੋ ਮੌਜੂਦਾ ਸਮੇਂ ਲਗਭਗ 3 ਲੱਖ MSME ਦੀ ਨੁਮਾਇੰਦਗੀ ਕਰਦਾ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਤਰੱਕੀ ਨੂੰ ਅੱਗੇ ਵਧਾਉਣ ਦੇ ਵੱਡੇ ਟੀਚੇ ਨਾਲ ਸਥਾਨਕ ਉੱਦਮਤਾ ਨੂੰ ਵਿਕਸਿਤ, ਪ੍ਰੇਰਿਤ ਅਤੇ ਸਮਰਥਿਤ ਕਰੀਏ। ਲੁਧਿਆਣਾ ਵਿੱਚ ਸਾਡਾ ਪਹਿਲਾ ਸਮੂਹ ਅਤੇ ਇਸਦੀ ਸਫ਼ਲਤਾ MSME ਦੀ ਬੇਰੋਕ ਸਮਰੱਥਾ ਦਾ ਸਬੂਤ ਹੈ। ਹੁਣ ਫੋਕਸ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਵੱਧ ਕਾਰੋਬਾਰਾਂ ਵਿੱਚ ਸ਼ਮੂਲੀਅਤ ਕਰੀਏ ਅਤੇ ਉਨ੍ਹਾਂ ਨੂੰ ਤਰੱਕੀ ਵੱਲ ਲੈ ਜਾਈਏ।”
“ਲੁਧਿਆਣਾ MSME ਨਾਲ ਭਰਿਆ ਹੋਇਆ ਹੈ ਜੋ ਵੱਧ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰਨ ਵਿੱਚ ਸਮਰੱਥ ਹਨ, ਪਰ ਉਨ੍ਹਾਂ ਕੋਲ ਮੌਕਿਆ ਦੀ ਕਮੀ ਹੈ। ਗ੍ਰੋਥਰੇਟਰ ਲੁਧਿਆਣਾ ਦੇ ਪਹਿਲੇ ਸਮੂਹ ਨੇ ਤੇਜ਼ੀ ਨਾਲ ਗੈਪ ਨੂੰ ਖ਼ਤਮ ਕੀਤਾ ਅਤੇ ਨਿਰਵਿਘਨ ਤਰੱਕੀ ਲਈ ਇੱਕ ਨਵਾਂ ਰਾਹ ਤਿਆਰ ਕਰਨ ਲਈ MSME ਭਰਤੀ ਕੀਤੇ। ਕਿਉਂਕਿ ਅਸੀਂ ਦੂਜੇ ਸਮੂਹ ਵਿੱਚ ਸਾਡਾ ਪਲਾਨ MSME ਨਾਲ ਕੰਮ ਕਰਨ ਦਾ ਹੈ, ਇਸ ਲਈ ਸਾਡਾ ਟੀਚਾ Covid ਦੀ ਵਜ੍ਹਾ ਕਰਕੇ ਹੋਈ ਮੰਦੀ ਕਰਕੇ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੇ ਹੋਏ ਖੁੱਲ੍ਹੇ ਮੌਕਿਆਂ ਦਾ ਨਿਰਮਾਣ ਕਰਨਾ ਹੀ ਰਹੇਗਾ,” ਚੈਂਬਰ ਔਫ਼ ਇੰਡਸਟਰੀਅਲ ਐਂਡ ਕਮਰਸ਼ਿਅਲ ਅੰਡਰਟੇਕਿੰਗ ਦੇ ਚੈਂਬਰ, ਪ੍ਰੈਜ਼ੀਡੈਂਟ, ਉਪਕਾਰ ਸਿੰਘ ਨੇ ਕਿਹਾ।
ਇਹ ਪ੍ਰੋਗਰਾਮ ਸੇਵਾ ਉਦਯੋਗ ਵਿੱਚ INR 2 ਕਰੋੜ ਤੋਂ INR 10 ਕਰੋੜ ਅਤੇ ਨਿਰਮਾਣ ਵਪਾਰ ਜਾਂ ਨਿਰਯਾਤ ਕਾਰੋਬਾਰਾਂ ਵਿੱਚ ਘੱਟ ਤੋਂ ਘੱਟ 3 ਸਾਲਾਂ ਦੀ ਸਲਾਨਾ ਫਾਇਲਿੰਗ ਦੇ ਨਾਲ INR 10 ਕਰੋੜ ਤੋਂ INR 50 ਕਰੋੜ ਦੀ ਸਲਾਨਾ ਆਮਦਨ ਵਾਲੇ ਲਾਹੇਵੰਦ ਕਾਰੋਬਾਰਾਂ ਤੋਂ ਅਰਜ਼ੀਆਂ ਨੂੰ ਸੱਦਾ ਦਿੰਦਾ ਹੈ। ਔਰਤਾਂ (ਔਰਤਾਂ ਦੀ ਮਲਕੀਅਤ ਵਾਲੀ ਬਹੁਸੰਖਿਅਕ ਇਕਵਿਟੀ) ਦੁਆਰਾ ਚਲਾਏ ਜਾਣ ਵਾਲੇ ਕਾਰੋਬਾਰ, ਜਿਨ੍ਹਾਂ ਦੀ ਸਲਾਨਾ ਆਮਦਨ INR 2 ਕਰੋੜ ਤੋਂ INR 50 ਕਰੋੜ ਤੱਕ ਰੁਪਏ ਹੈ, ਉਨ੍ਹਾਂ ਨੂੰ ਵੀ ਅਪਲਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।ਦਿਲਚਸਪੀ ਰੱਖਣ ਵਾਲੇ ਉੱਦਮੀ ਇੱਥੇ 60,000 ਰੁਪਏ (ਸਾਰੇ ਟੈਕਸਾਂ ਸਮੇਤ) ਦੀ ਸਬਸਿਡੀ ਵਾਲੀ ਕੀਮਤ ‘ਤੇ ਅਰਜ਼ੀ ਦੇ ਸਕਦੇ ਹਨ: https://docs.google.com/forms/d/1k6xkHutvSiMDjmgyICJDfxAKwYT1Ce1F5SaFkyLEiYY/viewform?fbclid=IwAR2fACue0G_PP0sPy063vB05_bDxMIqIhM1EQX3EoqEnGhV2Vb9RgvPth54&edit_requested=true
ਗਲੋਬਲ ਅਲਾਇਅਨਸ ਫ਼ਾਰ ਮਾਸ ਐਂਟਰਪਰੈਨਰਸ਼ਿਪ ਬਾਰੇ:
GAME ਦਾ ਮਿਸ਼ਨ ਭਾਰਤ ਭਰ ਦੇ ਉੱਦਮੀ ਕਾਰਜਾਂ ਨੂੰ ਪ੍ਰੇਰਿਤ ਕਰਨਾ ਅਤੇ ਪਹਿਲਾਂ ਤੋਂ ਮੌਜੂਦ ਅਤੇ ਨਵੇਂ ਉੱਦਮਾਂ ਦੀ ਤਰੱਕੀ ਲਈ ਅਨੁਕੂਲ ਸਥਿਤੀਆਂ ਪੈਦਾ ਕਰਨਾ ਜਿਨ੍ਹਾਂ ਦੇ ਨਤੀਜੇ ਵਜੋਂ 2030 ਤੱਕ 50 ਮਿਲੀਅਨ ਨਵੀਆਂ ਨੌਕਰੀਆਂ ਦਾ ਨਿਰਮਾਣ ਹੋਵੇਗਾ। ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਨਵੇਂ ਕਾਰੋਬਾਰਾਂ ਦਾ ਇੱਕ ਮਹੱਤਵਪੂਰਨ ਪ੍ਰਤਿਸ਼ਤ ਔਰਤਾਂ ਦੁਆਰਾ ਸੰਚਾਲਿਤ ਹੈ। ਅਸੀਂ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੀਆਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਪ੍ਰੇਰਿਤ ਕਰਨ ਅਤੇ ਸਮਰਥਿਤ ਕਰਨ ਦੀ ਉਮੀਦ ਕਰਦੇ ਹਾਂ। GAME ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਜੋ ਜੂਨੀਅਰ ਅਚੀਵਮੈਂਟ ਇੰਡੀਆ ਸਰਵਿਸਜ਼ ਦੇ ਤਹਿਤ ਇੱਕ ਪ੍ਰੋਜੈਕਟ ਦੇ ਰੂਪ ਵਿੱਚ ਚੱਲ ਰਹੀ ਹੈ। ਹੋਰ ਜਾਣਕਾਰੀ ਲਈ https://massentrepreneurship.org/
ਗ੍ਰੋਥਰੇਟਰ ਲੁਧਿਆਣਾ ਬਾਰੇ:
ਗ੍ਰੋਥਰੇਟਰ ਛੋਟੇ ਕਾਰੋਬਾਰ ਨੂੰ ਅੱਗੇ ਵਧਾਉਣ ਵਾਲਾ ਇੱਕ ਸੰਗਠਿਤ ਪ੍ਰੋਗਰਾਮ ਹੈ ਜੋ ਉਤਪਾਦਕਤਾ, ਨਿਪੁੰਨਤਾ ਅਤੇ ਲਾਭ ਪ੍ਰਾਪਤ ਕਰਨ ਦੀ ਯੋਗਤਾ ਨੂੰ ਵਧਾਉਣ ਲਈ ਲੁਧਿਆਣਾ ਦੇ ਹੋਣਹਾਰ ਗ੍ਰੋਥ ਐਂਟਰਪ੍ਰਾਈਜ਼ ਦਾ ਸਮਰਥਨ ਕਰਦਾ ਹੈ। ਇਹ ਪ੍ਰੋਗਰਾਮ ਭਾਰਤ ਦੇ ਪ੍ਰਮੁੱਖ ਉਦਯੋਗ ਮਾਹਰਾਂ, ਪਿਛਲੇ ਅਤੇ ਮੌਜੂਦਾ ਅਧਿਕਾਰੀਆਂ, ਅਕਾਦਮਿਕ ਸੰਸਥਾਵਾਂ, ਅਨੁਭਵੀ ਉੱਦਮੀਆਂ, ਟ੍ਰੇਡ ਐਸੋਸੀਏਸ਼ਨ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਮਾਹਰਾਂ, ਸਥਾਨਕ ਉੱਦਮਤਾ ਤੰਤਰ ਦੇ ਨੁਮਾਇੰਦਿਆਂ ਅਤੇ ਪੰਜਾਬ ਸਰਕਾਰ ਦੁਆਰਾ ਮਿਲ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਚਲਾਇਆ ਜਾਂਦਾ ਹੈ।