ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ/ਰਵੀ ਵਰਮਾ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਵ ਵਲੋਂ ਹਰ ਖੇਤਰ ਦੇ ਕਿਰਤੀਆਂ ਤੇ ਕਾਮਿਆਂ ਲਈ ਈ- ਸ਼੍ਰਮ ਪੋਰਟਲ ਲਾਂਚ ਕੀਤਾ ਹੈ ਜਿਸ ਤਹਿਤ ਗੈਰ ਸੰਗਠਿਤ ਖੇਤਰ ਦੇ ਤਕਰੀਬਨ 156 ਵਰਗਾਂ ਦੇ ਲੇਬਰ ਕਾਰਡ ਬਣਾਏ ਜਾਣਗੇ ਜਿਸ ਨਾਲ ਕਿਰਤ ਕਰਨ ਵਾਲੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਮਿਲਣ ਵਿੱਚ ਆਸਾਨੀ ਹੋਵੇਗੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਲੇਬਰ ਕੈਂਪ ਉਦਘਾਟਨ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ।
ਐਡਵੋਕੇਟ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਨਾਲ ਗੈਰ ਸੰਗਠਿਤ ਖੇਤਰ ਦੇ ਨਾਗਰਿਕਾਂ ਨੂੰ ਵੱਡਾ ਲਾਭ ਮਿਲੇਗਾ ਉਥੇ ਹੀ ਵੱਖ ਵੱਖ ਸੂਬਿਆਂ ਵਿੱਚ ਜਾ ਕੇ ਕੰਮ ਕਰਨ ਵਾਲੇ ਕਿਰਤੀਆਂ ਨੂੰ ਫਾਇਦਾ ਹੋਵੇਗਾ । ਐਡਵੋਕੇਟ ਸਿੱਧੂ ਨੇ ਦੱਸਿਆ ਕਿ ਉਹਨਾਂ ਵਲੋਂ ਦਫਤਰ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਹਰ ਨਾਗਰਿਕ ਦੇ ਬਿਲਕੁੱਲ ਮੁਫਤ ਲੇਬਰ ਕਾਰਡ ਬਣਾਏ ਜਾ ਰਹੇ ਹਨ ਅਤੇ ਉਹ ਅਪੀਲ ਕਰਦੇ ਹਨ ਕਿ ਇਸ ਸਕੀਮ ਦਾ ਲਾਭ ਲੈਣ ਲਈ ਹਰ ਕਾਮੇ ਨੂੰ ਇਹ ਕਾਰਡ ਬਣਾਉਣਾ ਚਾਹੀਦਾ ਹੈ ।
ਇਸ ਕੈਂਪ ਦੇ ਉਦਘਾਟਨ ਮੌਕੇ ਵਿਸ਼ੇ਼ਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਅਗਰ ਨਗਰ ਦੇ ਮੰਡਲ ਪ੍ਰਧਾਨ ਸੰਜੀਵ ਸ਼ੇਰੂ ਸੱਚਦੇਵਾ , ਐਸ ਬੀ ਐਸ ਨਗਰ ਮੰਡਲ ਪ੍ਰਧਾਨ ਸੰਜੀਵ ਪੁਰੀ , ਭਾਰਤ ਨਗਰ ਮੰਡਲ ਪ੍ਰਧਾਨ ਰਾਕੇ਼ਸ਼ ਜੱਗੀ , ਪ੍ਰਭਾਰੀ ਭਾਰਤ ਨਗਰ ਮੰਡਲ ਸੰਜੇ ਗੁਸਾਈਂ ,ਬੀਬੀ ਰੀਟਾ ਅਰੋੜਾ , ਬੀਬੀ ਮਨਮਿੰਦਰ ਕੌਰ , ਅਸ਼ਵਨੀ ਮਰਵਾਹਾ , ਨੀਰਜ ਜੈਨ ,ਦਿਨੇਸ਼ ਗੁਪਤਾ , ਮਨੋਜ ਸ਼ਰਮਾ ਮੌਂਟੀ , ਜੋਗਿੰਦਰ ਗਰੋਵਰ , ਚੰਦਰ ਕਾਂਤ ਗੋਗਨਾ , ਯਸ਼ ਸ਼ਰਮਾ , ਦੀਪਕ ਯਾਦਵ , ਅਤੇ ਲੇਬਰ ਕਾਰਡ ਕੈਂਪ ਦੇ ਇੰਚਾਰਜ ਮੈਡਮ ਸਿਮਰਨ , ਕਰਨੈਲ ਸਿੰਘ ਤੇ ਬੀਬੀ ਬਲਬੀਰ ਕੌਰ ਵੀ ਹਾਜ਼ਰ ਸਨ ।
907900cookie-checkਗੈਰ ਸੰਗਠਿਤ ਖੇਤਰਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਕੇਂਦਰ ਸਰਕਾਰ ਵਲੋਂ ਵੱਡਾ ਤੋਹਫਾ: ਐਡਵੋਕੇਟ ਬਿਕਰਮ ਸਿੰਘ ਸਿੱਧੂ