December 3, 2024

Loading

ਲੁਧਿਆਣਾ 28 ਮਈ ( ਸਤ ਪਾਲ ਸੋਨੀ ) : ਲਾਕ ਡਾਊਨ ਦੇ ਪਹਿਲੇ ਦਿਨ ਤੋਂ ਹੀ ਜਰੂਰਤ ਮੰਦ ਲੋਕਾਂ ਦੀ ਸੇਵਾ ਕਰ ਰਹੇ ਸਮਾਜ ਸੇਵਕ ਗੋਲਡੀ ਸਭਰਵਾਲ ਤੇ ਬਿੱਟੂ ਗੁੰਬਰ ਸੱਚਮੁੱਚ ਦੇ ਸਮਾਜ ਦੇ ਅਨਮੋਲ ਹੀਰੇ ਹਨ ,ਇਹ ਗੱਲ ਯੂਥ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਦੋਨਾਂ ਨੂੰ ਗਰੀਬਾਂ ਦਾ ਮਸੀਹਾ ਐਵਾਰਡ ਦਿੰਦੇ ਹੋਏ ਕਿਹਾ ਕਿ ਇਨਾਂ ਦੋਨਾਂ ਦੀ ਜਿੰਨੀ ਤਾਰੀਫ਼ ਕੀਤੀ ਜਾਏ ਉਹ ਘੱਟ ਹੈ ,ਦੋਨਾਂ ਸਮਾਜ ਸੇਵਕਾਂ ਨੇ ਕਰਫਿਊ ਵਿੱਚ ਲਗਾਤਾਰ ਬਗੈਰ ਛੁੱਟੀ ਕੀਤੇ ਜ਼ਰੂਰਤ ਮੰਦ ਲੋਕਾਂ ਨੂੰ ਲੰਗਰ,ਸਬਜ਼ੀਆਂ,ਸੁੱਖਾ ਰਾਸ਼ਨ, ਲੋਕਾਂ ਦੇ ਘਰ ਘਰ ਪੁਹੰਚਾਇਆ ਹੈ ।

ਗੋਸ਼ਾ ਨੇ ਕਿਹਾ ਕਿ ਇਹ ਦੋਨੋ ਸਮਾਜ ਸੇਵਕ ਲਾਕ ਡਾਊਨ ਤੋਂ ਪਹਿਲਾਂ ਵੀ ਸਮਾਜ ਦੇ ਕੰਮਾਂ ਵਿਚ ਮਦਦ ਕਰਦੇ ਸੀ ਪਰ ਲਾਕ ਡਾਊਨ ਵੇਲੇ ਜਿਸ ਤਰਾਂ ਇਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਉਹ ਬੇਮਿਸਾਲ ਹੈ ।ਗੋਲਡੀ ਸਭਰਵਾਲ ਤੇ ਬਿੱਟੂ ਗੁੰਬਰ ਨੇ ਕਿਹਾ ਕਿ ਅਸੀਂ ਰੱਬ ਦਾ ਸ਼ੁਕਰੀਆ ਕਰਦੇ ਹਾਂ ਕਿ ਸਾਡੇ ਕੋਲੋਂ ਉਸਨੇ ਇਹ ਸੇਵਾ ਲਈ ,ਅਸੀਂ ਇਹ ਕਾਰਜ ਕਰਕੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ।

59520cookie-checkਗੋਲਡੀ ਸਭਰਵਾਲ ਤੇ ਬਿੱਟੂ ਗੁੰਬਰ ਸਮਾਜ ਦੇ ਅਨਮੋਲ ਹੀਰੇ : ਗੋਸ਼ਾ
error: Content is protected !!