ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 8 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸੀ.ਬੀ.ਐਸ.ਈ ਨਾਲ ਸਬੰਧਿਤ ਸਰਾਫ ਐਜੁਬੀਕਨ ਗਲੋਬਲ ਡਿਸਕਵਰੀ ਸਕੂਲ ਦੇ ਪਿ੍ਰੰਸੀਪਲ ਨੂੰ ਸਨਮਾਨਿਤ ਕੀਤਾ ਗਿਆ ਜਿੱਥੇ ਇੱਕ ਪਾਸੇ ਸਾਰਾ ਵਿਸਵ ਕੋਵਿਡ ਮਹਾਂਮਾਰੀ ਨਾਲ ਲੜ ਰਿਹਾ ਸੀ। ਦੂਜੇ ਪਾਸੇ ਅਧਿਆਪਕ ਵਿਦਿਆਰਥੀਆਂ ਨੂੰ ਨਵੀਨਤਮ ਮਾਧਿਅਮ ਰਾਹੀਂ ਸਿੱਖਿਆ ਦੇ ਰਹੇ ਸਨ। ਅਧਿਆਪਕਾਂ ਦੇ ਇਸ ਯੋਗਦਾਨ ਲਈ ਉਨਾਂ ਨੂੰ ਵੱਖ-ਵੱਖ ਪੱਧਰਾਂ ਤੇ ਸਨਮਾਨਿਤ ਕੀਤਾ ਗਿਆ। ਆਲ ਇੰਡੀਅਨ ਪਿ੍ਰੰਸੀਪਲ ਐਸੋਸੀਏਸਨ ਦੁਆਰਾ ਚੁਣੇ ਜਾਣ ਤੇ ਸਥਾਨਕ ਸਰਾਫ ਐਜੁਬੀਕਨ ਗਲੋਬਲ ਡਿਸਕਵਰੀ ਸਕੂਲ ਦੇ ਪਿ੍ਰੰਸੀਪਲ ਆਸੂਤੋਸ ਰਸਤੋਗੀ ਨੂੰ ਉਨਾਂ ਦੇ ਸਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਿੱਖਿਆ ਪਦਮ ਸਨਮਾਨ 2021 ਦਾ ਆਯੋਜਿਨ ਚੰਡੀਗੜ ਵਿੱਚ ਕੀਤਾ ਗਿਆ ਜਿਸ ਵਿੱਚ ਸਰਾਫ ਐਜੁਬੀਕਨ ਗਲੋਬਲ ਡਿਸਕਵਰੀ ਸਕੂਲ ਦੇ ਉਪ ਚੇਅਰਮੈਨ ਅਮਿਤ ਸਰਾਫ ਅਤੇ ਪਿ੍ਰੰਸੀਪਲ ਆਸੂਤੋਸ ਰਸਤੋਗੀ ਨੇ ਭਾਗ ਲਿਆ।
ਸਰਾਫ ਐਜੁਬੀਕਨ ਗਲੋਬਲ ਡਿਸਕਵਰੀ ਸਕੂਲ ਦੀ ਅਧਿਆਪਕਾ ਰੁਪਿੰਦਰ ਕੌਰ ਨੂੰ ਫੈਡਰੇਸਨ ਆਫ ਪ੍ਰਾਈਵੇਟ ਸਕੂਲਜ ਅਤੇ ਐਸੋਸੀਏਸਨਾਂ ਦੁਆਰਾ ਆਯੋਜਿਤ ਰਾਸਟਰੀ ਪੁਰਸਕਾਰ 2021 ਵਿੱਚ ਸਰਬੋਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਮੈਨੇਜਮੈਂਟ ਨੇ ਪਿ੍ਰੰਸੀਪਲ ਆਸੂਤੋਸ ਰਸਤੋਗੀ ਅਤੇ ਅਧਿਆਪਕਾ ਰੁਪਿੰਦਰ ਕੌਰ ਨੂੰ ਪੁਰਸਕਾਰ ਮਿਲਣ ਤੇ ਵਧਾਈ ਦਿੱਤੀ। ਪਿ੍ਰੰਸੀਪਲ ਨੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਵਾਰਡ ਸਕੂਲ ਮੈਨੇਜਮੈਂਟ ਅਤੇ ਮੇਰੇ ਅਧਿਆਪਕਾਂ ਦਾ ਹੱਕਦਾਰ ਹੈ, ਜਿਨਾਂ ਨੇ ਹਰ ਕਦਮ ਤੇ ਮੇਰਾ ਸਾਥ ਦਿੱਤਾ। ਉਨਾਂ ਦੇ ਸਹਿਯੋਗ ਨਾਲ ਹੀ ਮੈਨੂੰ ਇਹ ਪੁਰਸਕਾਰ ਮਿਲਿਆ ਹੈ।
858610cookie-checkਗਲੋਬਲ ਡਿਸਕਵਰੀ ਸਕੂਲ ਦੇ ਪਿ੍ਰੰਸੀਪਲ ਨੂੰ ਕੀਤਾ ਸਨਮਾਨਿਤ