December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ):- ਕਲੱਬ ਪੈਂਥਰਜ ਯੂਨੀਵਰਸਲ ਰਾਮਪੁਰਾ ਵਲੋਂ ਨਿਊਲਾਈਫ ਮੈਡੀਸਿਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਐਤਵਾਰ ਮਿਤੀ 22 ਜਨਵਰੀ ਨੂੰ ਪੈਂਥਰ ਕਲੱਬ ਵਿਚ ਦੁਪਿਹਰ 10 ਤੋਂ 1 ਵਜ਼ੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮੈਡੀਸਿਟੀ ਹਸਪਤਾਲ ਬਠਿੰਡਾ ਦੇ ਮਾਹਿਰ ਡਾਕਟਰ ਮਰੀਜਾਂ ਦੀ ਮੁਫ਼ਤ ਜਾਂਚ ਕਰਨਗੇ। ਕਲੱਬ ਦੇ ਪ੍ਰਧਾਨ ਹਨੀ ਦੁੱਗਲ ਨੇ ਦੱਸਿਆ ਕਿ ਇਸ ਕੈਂਪ ਵਿਚ ਮਾਹਿਰ ਡਾਕਟਰਾਂ ਦੁਆਰਾ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ।
ਕਲੱਬ ਦੇ ਚੇਅਰਮੈਨ ਸੰਦੀਪ ਬਾਂਸਲ ਭੋਲਾ ਨੇ ਦੱਸਿਆ ਕਿ ਕੈਂਪ ਵਿਚ ਛਾਤੀ ਦੇ ਰੋਗ, ਸਿਰ ਦੀਆਂ ਸੱਟਾ ਤੇ ਸਪਾਇਨ, ਅੱਖਾਂ ਤੇ ਗਲ਼ੇ ਦੇ ਮਾਹਿਰ ਡਾਕਟਰ ਪਹੁੰਚ ਰਹੇ ਨੇ ਅਤੇ ਕਲੱਬ ਵੱਲੋਂ ਪੀ.ਐੱਫ.ਟੀ ਟੈਸਟ ਮੁਫ਼ਤ ਕੀਤਾ ਜਾਵੇਗਾ। ਜਿਸ ਦੀ ਬਜਾਰੀ ਕੀਮਤ 800 ਰੁਪਏ ਹੈ ਇਸ ਮੌਕੇ ਅੱਖਾਂ ਦੀ ਦੀ ਜਾਂਚ ਤੇ ਸੂਗਰ ਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ।
ਇਸ ਮੌਕੇ ਕਲੱਬ ਦੇ ਸੈਕਟਰੀ ਅਜੀਤ ਅਗਰਵਾਲ, ਕੈਸ਼ੀਅਰ ਮੋਹਨਦੀਪ ਦੀਪੀ, ਵਾਈਸ ਪ੍ਰਧਾਨ ਸੰਜੀਵ ਵਿੱਕੀ, ਰੌਬੀ ਬਰਾੜ, ਨਰੇਸ਼ ਕੁਮਾਰ ਬਿੱਟੂ, ਐਡਵੋਕੇਟ ਰੋਮੀ ਬਾਂਸਲ, ਐਡਵੋਕੇਟ ਵਿਮਲ, ਰਵੀ ਸ਼ੰਕਰ ਘੋਗ਼ੀ, ਰਾਜਨ ਆਰੇ ਵਾਲਾ, ਬਲਵਿੰਦਰ ਬਬਲੀ, ਮਨਜਿੰਦਰ ਸਿੰਘ ਜੁਲਕਾ, ਚੌਧਰੀ ਪ੍ਰਕਾਸ਼ ਗਰਗ, ਮਹੇਸ਼ ਸਿੰਗਲਾ ਰੋਮੀ, ਰਿਸ਼ੂ ਸਿੰਗਲ, ਅਜੇਸ਼ ਕਾਲੀ, ਸਤੀਸ਼ ਗੁਪਤਾ, ਸੰਜੀਵ ਗੋਇਲ ਹਾਜ਼ਰ ਸਨ।
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138280cookie-checkਪੈਂਥਰਜ ਕਲੱਬ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਭਲਕੇ
error: Content is protected !!