ਚੜ੍ਹਤ ਪੰਜਾਬ ਦੀ,
ਲੁਧਿਆਣਾ,(ਰਵੀ ਵਰਮਾ) -ਅੰਨ ਜਲ ਸੇਵਾ ਟਰੱਸਟ ( ਸਾਡੀ ਰਸੋਈ) ਸਿਵਲ ਹਸਪਤਾਲ ਚ ਦਾਖਲ ਮਰੀਜਾਂ, ਉਨਾਂ ਦੇ ਰਿਸਤੇਦਾਰਾਂ ਨੂੰ ਮੁਫਤ ਭੋਜਨ ਨਿਰੰਤਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਟਰੱਸਟ ਦੇ ਪ੍ਰਧਾਨ ਸ਼ਿਵਰਾਮ ਸਰੋਏ ਨੇ ਦੱਸਿਆ ਕਿ ਟਰੱਸਟ ਦਾ ਮਨੋਰਥ ਬੇਘਰੇ ਬੇਸਹਾਰਾ ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੈ ਇਸੇ ਲੜੀ ਤਹਿਤ ਸਿਵਲ ਹਸਪਤਾਲ ਚ ਡਿਸਏਬਿਲਟੀ ਸਰਟੀਫਿਕੇਟ ਬਣਵਾਉਣ ਆਉਣ ਵਾਲੇ ਦੂਰ ਦੁਰਾਡੇ ਤੋਂ ਲੋੜਵੰਦਾਂ ਜਿਨ੍ਹਾਂ ਚ ਦ੍ਰਿਸ਼ਟੀਹੀਣ ਵਿਅਕਤੀਆਂ ਬੋਲੈ, ਗੂੰਗੇ ਬੱਚੇ ਬੱਚੀਆਂ ਔਰਤਾਂ ਲਈ ਸ਼ਨੀਵਾਰ ਅਤੇ ਬੁੱਧਵਾਰ ਵਿਸ਼ੇਸ਼ ਸੇਵਾ ਜਿਸ ਵਿਚ ਭੋਜਨ ਪਾਣੀ ਚਾਹ ਦੁੱਧ ਫਰੂਟ ਹਲਵਾ ਖਿਚੜੀ ਦਾ ਖਾਸ ਪ੍ਰਬੰਧ ਹੈ।
ਜਿਲਾ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਵਲੋ ਆਂਗਣਵਾੜੀ ਵਰਕਰਾਂ ਵਲੋਂ ਆਪਣੇ ਪਿੰਡ ਕਸਬਿਆਂ ਦੇ ਇਨ੍ਹਾਂ ਉਪਰੋਕਤ ਵਿਅਕਤੀਆ ਨੂੰ ਨਾਲ ਲੈ ਕੇ ਸਰਕਾਰੀ ਦਫਤਰਾ ਚ ਆਉਂਦੀਆਂ ਮੁਸ਼ਕਿਲਾਂ ਤੇ ਵਿਚਾਰ ਕੀਤਾ ਅਤੇ ਸਰਕਾਰ ਦੀਆ ਜ਼ਰੂਰਤਮੰਦ ਲੋਕਾਂ ਦੀ ਭਲਾਈ ਲਈ ਚਲਾਇਆ ਜਾ ਰਹੀਆਂ ਸਕੀਮਾਂ ਦਾ ਪੂਰਨ ਲਾਭ ਲੈ ਕੇ ਦੇਣ ਤੇ ਜੋਰ ਦਿੱਤਾ। ਇਸ ਮੌਕੇ ਤੇ ਹਲਕਾ ਪੂਰਵੀ ਦੀ ਬਲਾਕ ਪ੍ਰਧਾਨ ਸੁਰਿੰਦਰ ਕੌਰ, ਹਰਪ੍ਰੀਤ ਕੌਰ,ਜਗਮੀਤ ਕੌਰ, ਮਨਿੰਦਰ ਕੌਰ,ਸੁਖਦੇਵ ਕੌਰ, ਸਮਾਜ ਸੇਵਕ ਸੁਰਜੀਤ ਰਾਮ,ਆਂਗਣਵਾੜੀ ਵਰਕਰਾਂ ਸਵਰਨ ਸਿੰਘ ਆਦਿ ਪਿੰਡ ਛਪਾਰ ,ਮਲੇਰਕੋਟਲਾ ਤੋਂ ਸ਼ਾਮਲ ਸਨ ਊਨਾ ਟਰੱਸਟ ਦੇ ਇਸ ਸੇਵਾ ਦੇ ਕਾਰਜ ਦੀ ਪ੍ਰਸੰਸਾ ਕੀਤੀ।