November 14, 2024

Loading

ਰਾਏਕੋਟ, 22 ਜੂਨ ( ਸਤਪਾਲ ਸੋਨੀ )  : ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ ਅਮਰ ਸਿੰਘ ਵੱਲੋਂ ਪਿੰਡ ਡਾਂਗੋਂ ਵਿਖੇ ਗੁਰੂ ਰਾਮਦਾਸ ਜੀ ਦੇ ਨਾਮ ਉਤੇ ਤੀਹ ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ ਜ਼ਿਲਾ ਪਰਿਸ਼ਦ ਮੈਂਬਰ ਪ੍ਰਭਦੀਪ ਸਿੰਘ ਨਾਰੰਗਵਾਲ ਸਰਪੰਚ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ ।

ਇਸ ਮੌਕੇ ਡਾਕਟਰ ਅਮਰ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਹਲਕੇ ਦੀ ਸੇਵਾ ਲਈ ਦਿਨ ਰਾਤ ਤੱਤਪਰ ਹਨ ।ਉਨਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਦੀ ਕੈਪਟਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਦੇ ਤਹਿਤ ਪਿੰਡ ਡਾਂਗੋ ਵਿੱਚ ਅੱਜ ਇਹ ਆਧੁਨਿਕ ਖੇਡ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਕਿ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ। ਉਨਾਂ ਕਿਹਾ ਕਿ ਇਸ ਆਧੁਨਿਕ  ਖੇਡ ਸਟੇਡੀਅਮ ਵਿੱਚ ਨੌਜਵਾਨਾਂ ਨੂੰ ਖੇਡਾਂ ਲਈ ਹਰ ਤਰਾਂ ਦੀ ਸਹੂਲਤ ਮੁਹੱਈਆ ਹੋਵੇਗੀ ।ਡਾ ਅਮਰ ਸਿੰਘ ਨੇ ਕਿਹਾ ਕਿ ਕੋਵਿਡ ਦੇ ਚਲਦਿਆਂ ਪੰਜਾਬ ਵਿੱਚ ਵੀ ਪੂਰੇ ਦੇਸ਼ ਦੀ ਤਰਾਂ ਕਰਫਿਊ ਲਗਾਉਣਾ ਪਿਆ ਸੀ ਪਰ ਹੁਣ ਸੂਬੇ ਵਿਚ ਹਾਲਾਤ ਆਮ ਵਾਂਗ ਹੋ ਰਹੇ ਹਨ। ਇਸੇ ਲਈ ਹੀ ਪੰਜਾਬ ਸਰਕਾਰ ਨੇ ਆਮ ਜਨ ਜੀਵਨ ਨੂੰ ਮੁੜ ਲੀਹ ਤੇ ਲਿਆਉਣ ਲਈ ਮੀਸ਼ਨ ਫਤਹਿ ਸ਼ੁਰੂ ਕੀਤਾ ਗਿਆ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਸਹਿਯੋਗ ਕਰਨ।

ਇਸ ਮੌਕੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਖੇਡ ਸਟੇਡੀਅਮ ਚਾਰ ਏਕੜ ਜ਼ਮੀਨ ਵਿੱਚ ਬਣ ਕੇ ਤਿਆਰ ਹੋਵੇਗਾ ਜਿਸ ਵਿੱਚ ਇੰਟਰਲਾਕਿੰਗ ਟਾਈਲਾਂ ਦੇ ਟਰੈਕ ਤੋਂ ਇਲਾਵਾ ਓਪਨ ਜਿੰਮ ਵੀ ਬਣਾਇਆ ਜਾਵੇਗਾ ।ਜਿਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਉਪਰਾਲੇ  ਲਈ ਉਨਾਂ ਡਾਕਟਰ ਅਮਰ ਸਿੰਘ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ  ਧੰਨਵਾਦ ਕੀਤਾ ਅਤੇ ਡਾਕਟਰ ਅਮਰ ਸਿੰਘ ਅਤੇ ਕਾਮਿਲ ਬੋਪਾਰਾਏ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਪਿਆਰਾ ਸਿੰਘ ਰਮਨਦੀਪ ਸਿੰਘ ਸਰਬਜੀਤ ਕੌਰ ਪਵਨਦੀਪ ਕੌਰ ਸਾਰੇ ਪੰਚ ਰੁਪਿੰਦਰ ਸਿੰਘ ਅਵਤਾਰ ਸਿੰਘ ਮਹਿੰਦਰ ਸਿੰਘ ਸਾਬਕਾ ਸਰਪੰਚ ਜਗਦੀਪ ਕੌਰ ਸਾਬਕਾ ਸਰਪੰਚ ਬਲਦੇਵ ਸਿੰਘ ਪ੍ਰਧਾਨ ਕੋਪਰੇਟਿਵ ਸੁਸਾਇਟੀ ਕੁਲਵੰਤ ਸਿੰਘ ਕਲਕੱਤੇ ਵਾਲੇ ਨਿਰਮਲ ਸਿੰਘ ਗੁਰਪਾਲ ਸਿੰਘ ਬਾਬਾ ਸੁਖਦੇਵ ਸਿੰਘ ਹਰਨੇਕ ਸਿੰਘ ਸਵਰਨ ਸਿੰਘ ਗੁਰਚੇਤ ਸਿੰਘ ਕੈਨੇਡਾ ਬਿੱਲੂ ਜੰਡ ਵਾਲੇ ਕਰਤਾਰ ਸਿੰਘ ਸਾਬਕਾ ਪੰਚ ਬਲਵੀਰ ਸਿੰਘ ਬਲਦੇਵ ਸਿੰਘ ਪ੍ਰੀਤਮ ਸਿੰਘ ਨੰਬਰਦਾਰ ਬੂਟਾ ਸਿੰਘ ਅਮਰੀਕਾ ਸਿੰਘ ਤੇਜੀ ਸ਼ਿੰਦਰ ਸਿੰਘ ਮੇਵਾ ਸਿੰਘ ਮਾਸਟਰ ਹਰਵਿੰਦਰ ਸਿੰਘ ਹਰਜੋਤ ਸਿੰਘ ਦਿਓਲ ਬਲਜੀਤ ਸਿੰਘ ਕੁਲਜੀਤ ਸਿੰਘ ਕਾਕਾ ਬਲਵੀਰ ਸਿੰਘ ਰਾਗੀ ਰਣਜੀਤ ਸਿੰਘ ਹਰਬੰਸ ਸਿੰਘ ਮਾਸਟਰ ਦਰਸ਼ਨ ਲਾਲ ਆਦਿ ਹਾਜ਼ਰ ਸਨ ।

 

60490cookie-checkਪਿੰਡ ਡਾਂਗੋ ਚ 30 ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਗੁਰੂ ਰਾਮਦਾਸ ਖੇਡ ਸਟੇਡੀਅਮ ਦਾ ਡਾ ਅਮਰ ਸਿੰਘ ਨੇ ਰੱਖਿਆ ਨੀਂਹ ਪੱਥਰ
error: Content is protected !!