ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 20 ਅਕਤੂਬਰ (ਪ੍ਰਦੀਪ ਸ਼ਰਮਾ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਭਾਜਪਾ ਆਗੂਆਂ ਨੇ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ। ਮਿਲਣੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਕਾਂਗੜ ਅਤੇ ਸਿੱਧੂ ਨੇ ਚੇਅਰਮੈਨ ਲਾਲਪੁਰਾ ਵੱਲੋ ਦੇਸ਼ ਅੰਦਰ ਘੱਟ ਗਿਣਤੀ ਦੇ ਲੋਕਾਂ ਦੇ ਹੱਕ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਗੁਆਂਢੀ ਸੂਬੇ ਪਾਕਿਸਤਾਨ ਅਤੇ ਅਫਗਾਨਿਸਤਾਨ ਅੰਦਰ ਘੱਟ ਗਿਣਤੀ ਵਿਚ ਵੱਸਦੇ ਸਿੱਖਾਂ ’ਤੇ ਹੋ ਰਹੇ ਜੁਲਮਾਂ ਬਾਰੇ ਵੀ ਵਿਸਥਾਰਪੂਰਵਕ ਗੱਲ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਇਕ ਗੁਰੂ ਘਰ ਅੰਦਰ ਹੋਏ ਹਮਲੇ ਸਣੇ ਸਿੱਖ ਕੁੜੀ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਉਥੋ ਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋ ਅਜਿਹਾ ਕੋਈ ਮਾਮਲਾ ਨਾ ਉੱਠੇ।
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਚ ਸਭ ਵਰਗਾਂ ਦੇ ਹਿੱਤਾਂ ਚ ਕੰਮ ਕੀਤਾ ਜਾ ਰਿਹੈ- ਗੁਰਪ੍ਰੀਤ ਕਾਂਗੜ
ਭਾਜਪਾ ਆਗੂਆਂ ਨੇ ਅੱਗੇ ਦੱਸਿਆ ਕਿ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਜਿੱਥੇ ਅਧਿਕਾਰੀ ਹੋਣ ਦੇ ਨਾਤੇ ਇਕ ਵਧੀਆ ਅਤੇ ਈਮਾਨਦਾਰੀ ਨਾਲ ਆਪਣੀਆ ਸੇਵਾਵਾਂ ਨਿਭਾਈਆ ਹਨ ਉਥੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋ ਵੀ ਹੁਣ ਦੇਸ਼ ਵਿਦੇਸ਼ ਅੰਦਰ ਇਸ ਵਰਗ ਦੀ ਪ੍ਰਤੀਨਿਧਤਾ ਵਧੀਆ ਢੰਗ ਨਾਲ ਕਰ ਰਹੇ ਹਨ। ਉਧਰ ਚੇਅਰਮੈਨ ਲਾਲਪੁਰਾ ਨੇ ਦੋਵੇ ਭਾਜਪਾ ਆਗੂੁਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਵਿਚ ਸਭ ਵਰਗ, ਧਰਮ ਦੇ ਲੋਕਾਂ ਦੇ ਹਿੱਤਾਂ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸੱਤਪਾਲ ਕਛਿਆੜਾ ਸਣੇ ਪਾਰਟੀ ਵਰਕਰ ਵੀ ਹਾਜਰ ਸਨ।
#For any kind of News and advertisment contact us on 980-345-0601
1319600cookie-checkਸਾਬਕਾ ਕੈਬਨਿਟ ਮੰਤਰੀਆਂ ਤੇ ਭਾਜਪਾ ਆਗੂਆਂ ਨੇ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਲਾਲਪੁਰਾ ਨਾਲ ਕੀਤੀ ਮੁਲਾਕਾਤ