December 22, 2024

Loading

 ਚੜ੍ਹਤ ਪੰਜਾਬ ਦੀ 
ਲੁਧਿਆਣਾ, (ਸਤ ਪਾਲ ਸੋਨੀ ): ਪੰਜਾਬ ਦੇ ਨਾਮਵਰ ਲੋਕ ਗਾਇਕ ਜਗਦੇਵ ਖ਼ਾਨ ਆਪਣਾ ਨਵਾਂ ਸਿੰਗਲ ਟ੍ਰੈਕ ‘ਮੇਰਾ ਯਾਰ’ ਲੈਕੇ ਬਹੁਤ ਜਲਦ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ ਕੁਲਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਗੀਤਕਾਰ ਸਾਂਝ ਭੱਠੂ ਵਾਲਾ ਦੇ ਲਿਖੇ ਇਸ ਉਦਾਸ ਥੀਮ ਦੇ ਗੀਤ ਨੂੰ ਉੱਘੇ ਸੰਗੀਤਕਾਰ ਅਵਤਾਰ ਧੀਮਾਨ ਨੇ ਬੇਹੱਦ ਮਨਮੋਹਕ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰਿਆ ਹੈ ਜਦਕਿ ਇਸ ਗੀਤ ਦਾ ਵੀਡੀਓ ਸੋਨੀ ਸੋਹਲ ਵੱਲੋਂ ਤਿਆਰ ਕੀਤਾ ਗਿਆ ਹੈ ।
ਕੁਲਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਆਉਂਦੇ ਕੁਝ ਦਿਨਾਂ ‘ਚ ਜ਼ੀਆ ਪ੍ਰੋਡਕਸ਼ਨ ਕੰਪਨੀ ਵੱਲੋਂ ਇਸ ਗੀਤ ਨੂੰ ਵਰਲਡ ਵਾਈਡ ਰਿਲੀਜ ਕਰ ਦਿੱਤਾ ਜਾਵੇਗਾ ।ਇਸ ਮੌਕੇ ਪ੍ਰੋਡਿਊਸਰ ਕੀਰਤੀ ਖ਼ਾਨ , ਵੀਡੀਓ ਡਾਇਰੈਕਟਰ ਸੋਨੀ ਸੋਹਲ , ਰੂਬੀ ਗਿੱਲ , ਜਸ਼ਨਦੀਪ ਪ੍ਰਿੰਸ , ਵੰਸ਼ਵੀੇਰ , ਹਰਦੀਪ ਲਲਤੋਂ , ਬਲਬੀਰ ਗੁੱਜਰਵਾਲ ਆਦਿ ਵੀ ਮੌਜੂਦ ਸਨ ।
98920cookie-checkਲੋਕ ਗਾਇਕ ਜਗਦੇਵ ਖ਼ਾਨ ਦਾ ਨਵਾਂ ਟ੍ਰੈਕ ‘ਮੇਰਾ ਯਾਰ’ ਜਲਦ
error: Content is protected !!