December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 28 ਜਨਵਰੀ, (ਕੁਲਜੀਤ ਸਿੰਘ/ਪ੍ਰਦੀਪ ਸ਼ਰਮਾ ਢੀਂਗਰਾ): ਸਰਬਜੀਤ ਸਿੰਘ ਮੰਡੇਰ ਤੇ ਨਵਜੀਤ ਸਿੰਘ ਮੰਡੇਰ ਵੱਲੋਂ ਆਪਣੇ ਪਿਤਾ ਸਵ. ਐਡਵੋਕੇਟ ਸਤਨਾਮ ਸਿੰਘ ਮੰਡੇਰ ਦੀ ਯਾਦ ਵਿਚ ਚੈਂਬਰ ਕੰਪਲੈਕਸ ਫੂਲ ਵਿਖੇ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਲਈ 51 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਬਾਰ ਐਸੋਸੀਏਸ਼ਨ ਨੂੰ ਦਿੱਤੀ।  ਇਸ ਮੌਕੇ ਬਾਰ ਐਸ਼ੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੁੱਗਲ ਨੇ ਕਿਹਾ ਕਿ ਸਵ. ਸਤਨਾਮ ਸਿੰਘ ਮੰਡੇਰ ਬਹੁਤ ਹੀ ਇਮਾਨਦਾਰ ਅਤੇ ਨੇਕ ਸੁਭਾਅ ਦੇ ਮਾਲਕ ਸਨ ਜੋ ਉਨਾਂ ਦੇ ਸਪੁੱਤਰਾਂ ਵੱਲੋਂ ਬਾਰ ਐਸ਼ੋਸੀਏਸ਼ਨ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਜੋ ਵਿੱਤੀ ਸਹਾਇਤਾ ਦਿੱਤੀ ਹੈ ਉਹ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬਰਾੜ, ਸੈਕਟਰੀ ਹਰਿੰਦਰਜੀਤ ਸਿੰਘ ਸਿੱਧੂ, ਸਹਾਇਲ ਸੈਕਟਰੀ ਰਾਜ ਕੁਮਾਰ, ਖਜਾਨਚੀ ਅਮਨਦੀਪ ਤਲਵਾੜ, ਲਵਪ੍ਰੀਤ ਸਿੰਘ ਫੂਲਕਾ, ਅਜੀਤਪਾਲ ਸਿੰਘ ਮੰਡੇਰ, ਕੁਸ਼ਲਦੀਪ ਗਰਗ, ਅਮਰ ਸੁਰਜੀਤ ਸਿੰਘ ਬੇਦੀ, ਹਰਬੰਸ ਸਿੰਘ ਚੌਹਾਨ, ਇਸ਼ਾਨ ਗੋਇਲ, ਪਵਿੱਤਰ ਸਿੰਘ, ਮਲਕੀਤ ਸਿੰਘ ਭੁੱਲਰ, ਗੁਰਚਰਨ ਸਿੰਘ ਸਿੱਧੂ, ਮਹਿੰਦਰ ਸਿੰਘ ਬਾਹੀਆ ਤੇ ਰੋਮੀ ਬਾਂਸਲ ਹਾਜਰ ਸਨ।
102470cookie-checkਪਿਤਾ ਦੀ ਯਾਦ ਵਿਚ ਚੈਂਬਰ ਕੰਪਲੈਕਸ ਚ ਕੈਮਰਿਆਂ ਲਈ ਦਿੱਤੀ ਵਿੱਤੀ ਸਹਾਇਤਾ
error: Content is protected !!