November 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਿਵਲ ਸਰਜਨ ਬਠਿੰਡਾ ਡਾਕਟਰ ਬਲਵੰਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਮਯੋਕਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਡਾ. ਰਾਜਪਾਲ ਸਿੰਘ ਦੇ ਦਿਸ਼ਾ ਨਿਰਦੇਸਾ ਅਨੁਸਾਰ ਰਾਈਆ ਵਿਖੇ ਫੀਵਰ ਸਰਵੇ ਕੀਤਾ ਅਤੇ ਲੋਕਾਂ ਨੂੰ ਮੱਛਰਾਂ ਦੇ ਲਾਰਵੇ ਨਸਟ ਕਰਨ ਲਈ ਜਾਣਕਾਰੀ ਦਿੱਤੀ। ਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਗਰਮੀ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਪੈਦਾਇਸ਼ ਵਿਚ ਵਾਧਾ ਹੋ ਜਾਂਦਾ ਹੈ। ਜਿਸ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ, ਜੀਕਾ ਵਾਇਰਸ ਆਦਿ ਬੁਖਾਰਾ ਵਿਚ ਵਾਧਾ ਹੋ ਜਾਂਦਾ ਹੈ।
ਇਸ ਲਈ ਘਰਾਂ ਵਿਚਲੇ ਪਾਣੀ ਵਾਲੇ ਹਰੇਕ ਬਰਤਨਾਂ, ਕੂਲਰਾ, ਗਮਲਿਆ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਵਾਲੇ ਕਟੋਰੇ, ਪਸ਼ੂਆਂ ਨੂੰ ਪਿਲਾਉਣ ਵਾਲੀਆਂ ਖੇਲਾ, ਕਵਾੜ ਆਦਿ ਨੂੰ ਹਫਤੇ ਤੋਂ ਪਹਿਲਾਂ ਇਕ ਵਾਰੀ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ ਅਤੇ ਘਰਾਂ ਦੇ ਆਲੇ-ਦੁਆਲੇ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਵਿਨੋਦ ਕੁਮਾਰ ਨੇ ਬੁਖਾਰ ਤੋਂ ਪੀੜਤ ਅਤੇ ਬੁਖਾਰ ਦੇ ਸ਼ੱਕੀ ਮਰੀਜ਼ਾਂ ਦੇ ਖੂਨ ਸੈਂਪਲ ਇਕੱਤਰ ਕਰਕੇ ਯੋਗ ਪ੍ਰਣਾਲੀ ਰਾਹੀਂ ਟੈਸਟ ਕਰਨ ਲਈ ਭੇਜੇ।

 

#For any kind of News and advertisement contact us on   980-345-0601 
117690cookie-checkਸਿਹਤ ਵਿਭਾਗ ਵੱਲੋਂ ਪਿੰਡ ਰਾਈਆ ਵਿਖੇ ਕੀਤਾ ਫੀਵਰ ਸਰਵੇ
error: Content is protected !!