Categories Health NewsPunjabi NewsSurvey

ਸਿਹਤ ਵਿਭਾਗ ਵੱਲੋਂ ਫੂਲ ਟਾਊਨ ਵਿਖੇ ਕੀਤਾ ਫੀਵਰ ਸਰਵੇ

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,13 ਜੂਨ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ, ਜਿਲਾ ਐਪੀਡੀਮੋਲੋਜਿਸਟ ਡਾ. ਮਯੋਕਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਭਗਤਾ ਡਾ. ਅੰਜੂ ਕਾਂਸਲ ਦੇ ਦਿਸਾ ਨਿਰਦੇਸਾ ਅਨੁਸਾਰ ਫੂਲ ਟਾਊਨ ਵਿਖੇ ਫੀਵਰ ਸਰਵੇ ਕੀਤਾ ਅਤੇ ਲੋਕਾਂ ਨੂੰ ਮੱਛਰਾਂ ਦੇ ਲਾਰਵੇ ਨਸ਼ਟ ਕਰਨ ਲਈ ਜਾਣਕਾਰੀ ਦਿੱਤੀ। ਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਇਸ ਮੌਸਮ ਦੌਰਾਨ ਮੱਛਰਾਂ ਦੀ ਪੈਦਾਇਸ ਵਿਚ ਵਾਧਾ ਹੋ ਜਾਂਦਾ ਹੈ। ਜਿਸ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ, ਜੀਕਾ ਵਾਇਰਸ ਆਦਿ ਬੁਖਾਰਾ ਵਿਚ ਵਾਧਾ ਹੋ ਜਾਂਦਾ ਹੈ।
ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਇਸ ਲਈ ਘਰਾਂ ਵਿਚਲੇ ਪਾਣੀ ਵਾਲੇ ਹਰੇਕ ਬਰਤਨਾਂ, ਕੂਲਰਾ, ਗਮਲਿਆ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਵਾਲੇ ਕਟੋਰੇ, ਪਸੂਆਂ ਨੂੰ ਪਿਲਾਉਣ ਵਾਲੀਆਂ ਖੇਲਾ, ਕਵਾੜ ਆਦਿ ਨੂੰ ਹਫਤੇ ਤੋਂ ਪਹਿਲਾਂ ਇਕ ਵਾਰੀ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ ਅਤੇ ਘਰਾਂ ਦੇ ਆਲੇ-ਦੁਆਲੇ ਸਫਾਈ ਰੱਖਣੀ ਬਹੁਤ ਜਰੂਰੀ ਹੈ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਮਲਕੀਤ ਸਿੰਘ ਨੇ ਬੁਖਾਰ ਤੋਂ ਪੀੜਤ ਅਤੇ ਬੁਖਾਰ ਦੇ ਸੱਕੀ ਮਰੀਜਾਂ ਦੇ ਖੂਨ ਦੇ ਸੈਂਪਲ ਇਕੱਤਰ ਕਰਕੇ ਯੋਗ ਪ੍ਰਣਾਲੀ ਰਾਹੀਂ ਟੈਸਟ ਕਰਨ ਲਈ ਭੇਜੇ।
#For any kind of News and advertisement contact us on 980-345-0601 ,

 

121230cookie-checkਸਿਹਤ ਵਿਭਾਗ ਵੱਲੋਂ ਫੂਲ ਟਾਊਨ ਵਿਖੇ ਕੀਤਾ ਫੀਵਰ ਸਰਵੇ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)