December 21, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ ,(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਰਾਜਸਥਾਨ ਦੇ ਬੀਕਾਨੇਰ ਵਿਖੇ ਸੰਪੰਨ ਹੋਈ 34ਵੀਂ ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ਵਿੱਚ ਫਤਿਹ ਗਰੁੱਪ ਰਾਮਪੁਰਾ ਦੀਆਂ ਖਿਡਾਰਣਾਂ ਨੇ ਜੋਰਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ ਜਿਸ ਦੀ ਇਲਾਕੇ ਅੰਦਰ ਖੂਬ ਸਲਾਘਾ ਕੀਤੀ ਜਾ ਰਹੀ ਹੈ। ਬੀ.ਏ ਫਸਟ ਦੀ ਹਰਪ੍ਰੀਤ ਕੌਰ ਤੇ ਬੀ.ਏ ਫਾਈਨਲ ਦੀ ਰਮਨਦੀਪ ਕੌਰ ਡਿੱਖ ਨੇ ਦਿ੍ਰੜ ਹੌਸਲੇ ਤੇ ਮਿਹਨਤ ਸਦਕਾ ਸੱਚ ਸਾਬਤ ਕਰ ਦਿੱਤਾ ਕਿ ਕੁੜੀਆਂ ਹੁਣ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ।

ਉਕਤ ਜਾਣਕਾਰੀ ਦਿੰਦੇ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਖੇਡ ਵਿਭਾਗ (ਸੰਸਥਾ) ਦੇ ਮੁਖੀ ਪ੍ਰੋਫੈਸਰ ਵਰਿੰਦਰਜੀਤ ਸਿੰਘ ਤਪਾ ਨੇ ਦੱਸਿਆ ਕਿ ਫੋਰ ਬਾਏ ਫੋਰ (ਮਿਕਸ ਟੀਮ) 580 ਭਾਰ ਵਰਗ ਪੰਜਾਬ ਵੱਲੋਂ ਖੇਡਦੇ ਹੋਏ ਜਿੰਨਾਂ ਵਿੱਚ ਫਤਿਹ ਕਾਲਜ ਦੀਆਂ ਦੋ ਮੌਜੂਦਾ ਖਿਡਾਰਣਾਂ ਤੇ ਇੱਕ ਸਾਬਕਾ ਖਿਡਾਰਣ ਨੇ ਖੇਡਦਿਆਂ ਸਲਾਘਾਯੋਗ ਪ੍ਰਦਰਸ਼ਨ ਕਰਕੇ ਸੰਸਥਾ ਸਮੇਤ ਸੂਬੇ ਦਾ ਨਾਮ ਰੌਸ਼ਨ ਕੀਤਾ। ਉਨਾਂ ਦੱਸਿਆ ਕਿ ਪੰਜਾਬ ਦੀ ਟੀਮ ਨੇ ਤਾਮਿਲਨਾਡੂ ਉਡੀਸਾ ਕੇਰਲਾ ਅਤੇ ਫਾਇਨਲ ਮੈਚ ਵਿੱਚ ਛੱਡੀਸਗੜ ਨੂੰ ਹਰਾਇਆ।

ਸੰਸਥਾ ਦੇ ਚੇਅਰਮੈਨ ਐਸ.ਐਸ ਚੱਠਾ ਨੇ ਖਿਡਾਰੀਆਂ ਤੇ ਮਾਪਿਆਂ ਸਮੇਤ ਕੋਚ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਕਦਮ ਚੁੱਕੇ ਜਾ ਰਹੇ ਹਨ। ਐਮ.ਡੀ ਮਨਜੀਤ ਕੌਰ ਚੱਠਾ ਡੀਨ ਅਕਾਦਮਿਕ ਜਗਰਾਜ ਸਿੰਘ ਮਾਨ, ਪ੍ਰੋ. ਕੁਮਾਰੀ ਸ਼ੈਲਜਾ ਆਈ.ਟੀ.ਸੈਲ ਦੇ ਮੁਖੀ ਪ੍ਰੋ. ਰਜਿੰਦਰ ਕੁਮਾਰ ਤਿ੍ਰਪਾਠੀ, ਚਰਨਜੀਤ ਕੌਰ, ਪੂਜਾ, ਕਮਲੇਸ਼ ਰਾਣੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੋਰ, ਮਨਦੀਪ ਕੌਰ, ਬੰਧਨਾ ਤੋਂ ਇਲਾਵਾ ਸਮੂਹ ਸਟਾਫ ਨੇ ਜੇਤੂ ਖਿਡਾਰਣਾਂ ਤੇ ਵਿਭਾਗ ਨੂੰ ਮੁਬਾਰਕਾਂ ਦਿੱਤੀਆਂ।

82190cookie-checkਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ਚ ਫਤਿਹ ਕਾਲਜ ਰਾਮਪੁਰਾ ਨੇ ਗੱਡੇ ਜਿੱਤ ਦੇ ਝੰਡੇ
error: Content is protected !!