ਚੜ੍ਹਤ ਪੰਜਾਬ ਦੀ
ਅਮ੍ਰਿਤਸਰ/ ਲੁਧਿਆਣਾ,(ਸਤ ਪਾਲ ਸੋਨੀ )- ਸਾਲ 2021 ਦੇ ਚੜ੍ਹਦੇ ਹੀ ਸਭਿਆਚਾਰਕ ਅਤੇ ਸੰਗੀਤ ਜਗਤ ਦੀਆਂ ਸੀਨੀਅਰ ਅਤੇ ਸਿਰਮੌਰ ਸ਼ਖ਼ਸੀਅਤਾਂ ਦਾ ਵਫਾਤ ਪਾ ਜਾਣਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਭ ਤੋਂ ਪਹਿਲਾਂ ਪੰਜਾਬੀ ਫਿਲਮ ਉਦਯੋਗ ਵਿੱਚ ਅਮਿੱਟ ਪੈੜਾਂ ਛਡਣ ਵਾਲੇ ਦਰਸ਼ਨ ਦਰਵੇਸ਼ ਵਿਛੋੜਾ ਦੇ ਗਏ ਸਨ । ਉਨਾਂ ਦੀ ਸੋਗ ਲਹਿਰ ਦੇ ਵਿਚ ਡੂਬੇ ਸੀ ।ਪੰਜਾਬੀ ਸੱਭਿਆਚਾਰ ਅਤੇ ਟੂਰਨਾਮੈਂਟ ਐਂਕਰ ਅਤੇ ਬੁਹਪਖੀ ਵਿਦਵਾਨ ਸਖਸ਼ੀਅਤ ਡਾ. ਦਰਸ਼ਨ ਬੜੀ ਜੀ ਵੀ ਅਲਵਿਦਾ ਕਹਿ ਗਏ ਸਨ । ਉਨਾਂ ਦੇ ਅਫਸੋਸ ਕਰਨ ਵਾਲੀ ਅਜੇ ਲਾਇਨ ਨਿਬੜੀ ਨਹੀਂ ਸੀ । ਪੰਜਾਬੀ ਸੰਗੀਤ ਅਤੇ ਲੋਕ ਨਾਚ ਭੰਗੜੇ ਦੇ ਉਸਤਾਦ ਅਤੇ ਬਾਲੀਵੁੱਡ ਅਤੇ ਪੰਜਾਬੀ ਲੋਕ ਸਭਿਆਚਾਰ ਨਾਲ ਰਲ ਕੇ , ਮੁੰਬਈ ਵਿਚ ਵਿਸ਼ਵ ਪੱਧਰੀ ” ਵਿਸਾਖੀ ਮੇਲੇ , ਦਾ ਸੂਤਰਧਾਰ ਸੰਤ ਰਾਮ ਖੀਵਾ ਚਲ ਵਸੇ । ਇਹ ਹੋਣਹਾਰ ਬੁਹਪੱਖੀ ਸ਼ਖ਼ਸੀਅਤ ਦਾ ਦੁਖ ਅਜੇ ਅਖਾਂ ਅਤੇ ਦਿਲ ਵਿਚ ਹੀ ਤਰਦਾ ਸੀ । ਪੰਜਾਬੀ ਸੰਗੀਤ ਜਗਤ ਦੇ ਸੀਨੀਅਰ ਅਤੇ ਸਿਰਮੌਰ ਗਾਇਕ ਜਗਜੀਤ ਜੀਰਵੀ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਤਿਗੂਰੁ ਦੇ ਚਰਨਾਂ ਵਿਚ ਜਾ ਬਿਰਾਜੇ ਅਜੇ ਦੋ ਦਿਨ ਪਹਿਲਾਂ ਉਨਾਂ ਦਾ ਸੰਸਕਾਰ ਕੀਤਾ ਗਿਆ ਹੈ । ਸੀਲੀਆਂ ਅਖਾਂ ਨੂੰ ਖਮੋਸ਼ ਪਥੱਰ ਕਰਨ ਵਾਲੀ ਦਿਲ ਕੰਬਾੳ ਖਬਰ ਸ਼੍ਰੋਮਣੀ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਦੇ ਅਚਾਨਕ ਵੇਬਕਤੀ ਵਿਛੋੜੇ ਦੀ ਕੁਲਖਣੀ ਅਤੇ ਹਰ ਸੰਗੀਤ ਪ੍ਰੇਮੀ ਨੂੰ ਸੁੰਨ ਕਰਨ ਵਾਲੀ ਖ਼ਬਰ ਆ ਗਈ ਹੈ । ਅੱਜ ਸਾਰੇ ਵਿਸ਼ਵ ਦੇ ਸੰਗੀਤ ਜਗਤ ਵਿਚ ਇਕ ਹੋਰ ਦਿਲ ਝਿੰਜੋੜਨ ਵਾਲੀ ਦੁਖ ਦਾਇਕ ਮੰਦਭਾਗੀ ਖ਼ਬਰ , ਪੰਜਾਬੀ ਸੰਗੀਤ ਜਗਤ ਵਿਚ ਸੁਰਾਂ ਨੂੰ ਖਮੋਸ਼ ਕਰ ਗਈ ।
ਸਰੋਤਿਆਂ ਅਤੇ ਦਰਸ਼ਕਾਂ ਦਾ ਦਿਲਜਾਨ ਅਮ੍ਰਿਤਸਰ ਦੇ ਨਜ਼ਦੀਕ ਜੰਡਿਆਲਾ ਗੁਰੂ ਵਿੱਖੇ ਇਕ ਭਿਆਨਕ ਸੜਕ ਹਾਦਸੇ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ । ਵਿਸ਼ਵ ਵਿਚ ਭਾਰਤ ਦਾ ਨਾਂ ਗੌਰਵਮਈ ਉੱਚਾ ਚੁੱਕਣ ਵਾਲਾ ਅੱਜ ਆਪਣੇ ਅਣਗਿਣਤ ਸਰੋਤਿਆਂ ਦਰਸ਼ਕਾਂ ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਦਿਲਜਾਨਹਮੇਸ਼ਾ ਲਈ ਛੱਡ ਗਿਆ ਹੈ ਜਿਥੇ ਵੀ ਪੰਜਾਬੀ ਸੰਗੀਤ ਪ੍ਰੇਮੀ ਬੈਠੇ ਹਨ ਉਨਾਂ ਸਭ ਦੇ ਹਿਰਦੇ ਵਲੂੰਧਰੇ ਗਏ । ਦਿਲਜਾਨ ਦੇ ਵਿਛੋੜੇ ਨਾਲ ਸਮੂਚੇ ਪ੍ਰੀਵਾਰ ਦੇ ਨਾਲ ਨਾਲ ਸਾਰੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵਡਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਦਿਲਜਾਨ ਨੂੰ ਅੰਤਿਮ ਵਿਦਾਇਗੀ ਉਸ ਦੀ ਪਤਨੀ ਅਤੇ ਬੇਟੀ ਦੇ ਕਨੇਡਾ ਤੋਂ ਆਉਣ ਤੋਂ ਬਾਦ 5ਅਪ੍ਰੈਲ ਨੂੰ ਦਿੱਤੀ ਜਾਏਗੀ ।