December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 18 ਫਰਵਰੀ, (ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਹਮਾਇਤ ‘ਤੇ ਸੰਗੀਤ ਜਗਤ ਦੇ ਪ੍ਰਸਿੱਧ ਕਲਾਕਾਰ ਪਹੁੰਚੇ ਅਤੇ ਸ਼ਹਿਰ ਵਿੱਚ ਹੋਏ ਵਿਸਾਲ ਇਕੱਠ ਨੇ ਬਲਕਾਰ ਸਿੱਧੂ ਦੀ ਜਿੱਤ ਨੂੰ ਪੱਕਾ ਕਰ ਦਿੱਤਾ। ਇਸ ਮੌਕੇ ਜਿਥੇ ਪਾਰਟੀ ਦੇ ਸਾਰੇ ਹੀ ਸੀਨੀਅਰ ਆਪ ਆਗੂ ਪਹੁੱਚੇ ਹੋਏ ਸਨ ਉੱਥੇ ਪ੍ਰਸਿੱਧ ਗਾਇਕ ਬਲਵੀਰ ਚੋਟੀਆ, ਕੁਲਦੀਪ ਰਸੀਲਾ,ਆਰ ਨੇਤ, ਸੱਜਣ ਅਦੀਬ,ਬੌਬੀ ਸਿੱਧੂ ਅਤੇ ਗੁਰਵਿੰਦਰ ਬਰਾੜ ਨੇ ਆਪਣੇ ਫਨ ਦਾ ਮੁਜਾਹਰਾ ਕਰਦਿਆ ਇਕੱਠ ਦਾ ਭਰਪੂਰ ਮਨੋਰੰਜਨ ਕੀਤਾ ਇੰਨਾ ਹੀ ਨਹੀ ਉਹਨਾਂ ਵੋਟਰਾਂ ਨੂੰ ਆਪੀਲ ਕੀਤੀ ਕਿ ਬਲਕਾਰ ਸਿੰਘ ਸਿੱਧੂ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਬਹੁਤੇ  ਗਾਇਕ ਇੰਨਾ ਤੋ ਪ੍ਰਭਾਵਿਤ ਹੋਕੇ ਗਾਇਕ ਬਣੇ ਹਨ। ਇਸ ਲਈ ਅਸੀ ਸਮੁੱਚੇ ਸੰਗੀਤ ਜਗਤ ਵੱਲੋ ਆਪੀਲ ਕਰਦੇ ਹਾਂ ਕਿ ਇਸ ਵਾਰ ਤੁਸੀ ਰਾਮਪੁਰਾ ਫੂਲ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਵੋਟਾਂ ਪਾਕੇ ਜਿਤਾਓ ‘ਤੇ ਵਿਧਾਇਕ ਬਣਾਕੇ ਸਾਡਾ ‘ਤੇ ਸੰਗੀਤ ਦਾ ਮਾਣ ਵਧਾਓ।
ਇਸ ਮੌਕੇ ਬਲਕਾਰ ਸਿੰਘ ਸਿੱਧੂ ਨੇ ਰਾਮਪੁਰਾ ਫੂਲ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀ ਜਿੱਤ ਦੇ ਬਿਲਕੁੱਲ ਨੇੜੇ ਹਾਂ ਆਪਸੀ ਅਮਨ ਸਾਂਤੀ ਤੇ ਭਾਈਚਾਰਾ ਬਣਾਈ ਰੱਖਿਓ ਅਸੀ ਪੰਜਾਬ ਦੀ ਖੁਸਹਾਲੀ ਤੇ ਭਵਿੱਖ ਲਈ ਲੜ ਰਹੇ ਹਾਂ । ਸਿਆਸਤ ਵਿਚ ਬਦਲਾਅ ਦੀ ਲੋੜ ਹੈ ਆਓ ਰਵਾਇਤੀ ਪਾਰਟੀਆਂ ਨੂੰ ਨਿਕਾਰ ਕੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਇੱਕ ਮੌਕਾ ਦਿਓ। ਉਹਨਾਂ ਅਪੀਲ ਕੀਤੀ ਕਿ 20 ਫਰਵਰੀ ਨੂੰ ਵੋਟਾਂ ਪਾਕੇ ਆਮ ਆਦਮੀ ਪਾਰਟੀ ਨੂੰ ਜਿਤਾਓ ਉਹਨਾਂ ਕਿਹਾ ਕਿ ਮੈ ਤੁਹਾਡਾ ਆਪਣਾ ਪੁੱਤਰ ਹਾਂ, ਤੁਹਾਡੀ ਸੇਵਾ ਲਈ ਮੈ ਹਾਜਰ ਹਾਂ ਮੇਰਾ ਮੁਕਾਬਲਾ ਦੋ ਧਨਾਢ ਮੰਤਰੀਆਂ ਨਾਲ ਹੈ ਮੈ ਪਹਿਲਾਂ ਪੰਜਾਬੀ ਸਭਿਆਚਾਰ ਦੀ ਸੇਵਾ ਕੀਤੀ ਹੈ ਤੇ ਹੁਣ ਆਪਣੇ ਹਲਕੇ ਦਾ ਨਿਮਾਣਾ ਸੇਵਕ ਬਣਕੇ ਤੁਹਾਡੀ ਸੇਵਾ ਕਰਾਗਾ। ਇਸ ਮੌਕੇ ਉਹਨਾਂ ਨਾਲ ਹਲਕੇ ਦੀ ਸਾਰੀ ਸੀਨੀਅਰ ਲੀਡਰਸ਼ਿਪ ਹਾਜਰ ਸੀ।
107270cookie-checkਪ੍ਰਸਿੱਧ ਕਲਾਕਾਰਾਂ ਨੇ ਰਾਮਪੁਰਾ ‘ਚ ਬੰਨਿਆ ਰੰਗ, ਬਲਕਾਰ ਸਿੱਧੂ ਦੀ ਹਮਾਇਤ ਆਕੇ ਕੀਤਾ ਚੋਣ ਪ੍ਰਚਾਰ
error: Content is protected !!