ਚੜ੍ਹਤ ਪੰਜਾਬ ਦੀ
ਲੁਧਿਆਣਾ, 30 ਅਗਸਤ ,(ਰਵੀ ਵਰਮਾ) – : 20 ਮਾਰਚ 1929 ਨੂੰ ਲੁਧਿਆਣਾ ’ਚ ਮੌਲਾਨਾ ਅਬਦੁੱਲਾਹ ਦੇ ਘਰ ਜੰਮੇ ਹਮਜਾ ਦਾ ਗੁਜ਼ਰੀ ਸ਼ਾਮ ਪਾਕਿਸਤਾਨ ਪੰਜਾਬ ਦੇ ਗੋਜਰਾ ਸ਼ਹਿਰ ’ਚ 92 ਸਾਲ ਦੀ ਉਮਰ ’ਚ ਨਿਧਨ ਹੋ ਗਿਆ ਹੈ। ਹਮਜਾ 2015 ’ਚ ਆਖਰੀ ਵਾਰ ਲੁਧਿਆਣਾ ਆਏ ਸਨ ਅਤੇ ਉਨਾਂ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਵੱਲੋਂ ਇਤਿਹਾਸਿਕ ਜਾਮਾ ਮਸਜਿਦ ’ਚ ਫਖ਼ਰ-ਏ-ਲੁਧਿਆਣਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਹਮਜਾ ਨੇ ਆਪਣੀ ਸਿੱਖਿਆ ਵੇਟ ਗੰਜ ਲੁਧਿਆਣਾ ’ਚ ਇਸਲਾਮਿਆ ਸਕੂਲ ਤੋਂ ਸ਼ੁਰੂ ਕੀਤੀ ਅਤੇ ਫਿਰ ਲੁਧਿਆਣਾ ਸਰਕਾਰੀ ਕਾਲਜ ਫਾਰ ਬਾਇਜ ’ਚ 1947 ਤੱਕ ਪੜਦੇ ਰਹੇ ਅਤੇ ਫਿਰ ਦੇਸ਼ ਦੀ ਵੰਡ ਦੀ ਵਜਾ ਨਾਲ ਤੁਸੀਂ ਆਪਣੀ ਪੜਾਈ ਦਾ ਆਖਰੀ ਸਾਲ ਲਾਹੌਰ ਯੂਨੀਵਰਸਿਟੀ ’ਚ ਪੂਰਾ ਕੀਤਾ।
ਹਮਜਾ ਦਾ ਸੰਬੰਧ ਦੇਸ਼ ਦੇ ਪ੍ਰਸਿੱਧ ਅਜਾਦੀ ਘੁਲਾਟੀ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਪਹਿਲਾਂ ਦੇ ਪਰਿਵਾਰ ਨਾਲ ਹੈ ਹਮਜਾ ਮੌਲਾਨਾ ਦੇ ਭਤੀਜੇ ਸਨ, ਤੁਸੀ ਪਾਕਿਸਤਾਨ ਪੰਜਾਬ ਦੇ ਗੋਜਰਾ ਸ਼ਹਿਰ ਤੋਂ ਸਮਾਜ ਸੇਵਾ ਸ਼ੁਰੂ ਕੀਤੀ ਅਤੇ ਫਿਰ ਤੁਸੀਂ 1957 ਤੋਂ ਲੈ ਕੇ 2016 ਤੱਕ ਇੱਕ ਵਾਰ ਪੰਜਾਬ ਅਸੰਬਲੀ ਦੇ ਮੈਂਬਰ (ਐਮ. ਐਲ. ਏ) ਪੰਜ ਤੇ ਪਾਕਿਸਤਾਨੀ ਪਾਰਲਿਮੇਂਟ ਦੇ ਮੈਂਬਰ, ( ਐਮ.ਪੀ ) ਰਹੇ। ਪਾਕਿਸਤਾਨ ਅਕਾਉਂਟ ਕਮੇਟੀ ਦੇ ਵੀ ਕਈ ਸਾਲ ਚੇਅਰਮੈਨ ਰਹੇ। ਸਾਦੇ ਸੁਭਾਅ ਦੇ ਹਮਜਾ ਹਮੇਸ਼ਾ ਬੇਦਾਗ ਛਵੀ ਦੇ ਮਾਲਿਕ ਰਹੇ, ਆਪ ਇਸਲਾਮਾਬਾਦ ’ਚ ਸੈਸ਼ਨ ਦੇ ਦਿਨਾਂ ’ਚ ਆਪਣੇ ਘਰ ਤੋਂ ਪਾਰਲੀਮੇਂਟ ਹਾਉਸ ਤੱਕ ਹਮੇਸ਼ਾ ਸਾਈਕਲ ’ਤੇ ਜਾਇਆ ਕਰਦੇ ਸਨ। ਲੁਧਿਆਣਾ ਸ਼ਹਿਰ ਤੋਂ ਤੁਹਾਨੂੰ ਬਹੁਤ ਮੁਹੱਬਤ ਮਿਲੀ, ਅਕਸਰ ਕਿਹਾ ਕਰਦੇ ਸਨ ਕਿ ਮੈਨੂੰ ਆਪਣੀ ਮਾਤਰ ਭੂਮੀ ਛੁੱਟ ਜਾਣ ਦਾ ਬਹੁਤ ਗਮ ਹੈ ਜਿਸਨੂੰ ਕਦੇ ਭੁਲਾ ਨਹੀਂ ਪਾਇਆ।ਹਮਜਾ ਦੇ ਨਿਧਨ ’ਤੇ ਅੱਜ ਲੁਧਿਆਣਾ ਜਾਮਾ ਮਸਜਿਦ ’ਚ ਸੋਗ ਸਭਾ ਦਾ ਪ੍ਰਬੰਧ ਕਰ ਉਨਾਂ ਲਈ ਦੁਆ ਕਰਵਾਈ ਗਈ।
ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਆਪ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਮਾਮਾ ਜੀ ਸਨ, 2015 ’ਚ ਆਪਣੇ ਛੋਟੇ ਬੇਟੇ ਇਕਰਮਾ ਹਮਜਾ ਦੇ ਨਾਲ ਲੁਧਿਆਣਾ ਆਏ ਸਨ ਅਤੇ ਇੱਕ ਹਫ਼ਤੇ ਇੱਥੇ ਘਰ ’ਚ ਰਹਿ ਕੇ ਸ਼ਹਿਰ ’ਚ ਆਪਣੀ ਯਾਦਾਂ ਨੂੰ ਫਿਰ ਤੋਂ ਯਾਦ ਕੀਤਾ ਅਤੇ ਇਸਲਾਮਿਆ ਸਕੂਲ ਅਤੇ ਸਰਕਾਰੀ ਕਾਲਜ ਫਾਰ ਬਾਇਜ ਵੀ ਗਏ ਸਨ, ਜਿੱਥੇ ਕਾਲਜ ਵੱਲੋਂ ਆਪ ਜੀ ਦਾ ਸਨਮਾਨ ਵੀ ਕੀਤਾ ਗਿਆ ਸੀ। ਉਸਮਾਨ ਲੁਧਿਆਣਵੀ ਨੇ ਦੱਸਿਆ ਕਿ ਆਪ ਜੀ ਦੀ ਨਮਾਜ਼-ਏ-ਜਨਾਜਾ ਅੱਜ ਗੋਜਰਾ ਸ਼ਹਿਰ ਦੇ ਸਰਕਾਰੀ ਡਿਗਰੀ ਕਾਲਜ ਫਾਰ ਬਾਇਜ ’ਚ ਹੋਈ।