Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 14, 2025

Loading

ਲੁਧਿਆਣਾ ( ਬਿਊਰੋ ) : ਅੱਜ ਜਿਲਾ  ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਨਾਨਾ ਜੇਲ, ਲੁਧਿਆਣਾ ਵਿਖੇ ਵਿਸ਼ੇਸ਼ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਪੁਨੀਤ ਸਿੱਧੂ, ਅੱਖ ਰੋਗਾਂ ਦੀ ਮਾਹਿਰ ਵੱਲੋਂ ਜਨਾਨਾ ਜੇਲ ਦੇ ਬੰਦੀਆਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਡਾਕਟਰ ਗਿਰੀਸ਼ ਸਚਦੇਵਾ ਪ੍ਰੋਜੈਕਟ ਡਾਇਰੈਕਟਰ, ਡਾਕਟਰ ਐਮ.ਡੀ.ਦਿਲਸ਼ਾਦ ਓਪਰੇਸ਼ਨ ਮੈਨੇਜਰ ਅਤੇ ਉਨਾਂ ਦੀ ਟੀਮ ਵੱਲੋਂ ਵੀ ਬੰਦੀਆਂ ਦੀਆਂ ਅੱਖਾਂ ਦੇ ਚੈੱਕਅਪ ਲਈ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰੀਤੀ ਸੁਖੀਜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਕੈਂਪ ਵਿੱਚ ਲੱਗਭਗ 97 ਬੰਦੀ ਔਰਤਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ, ਜਿਨਾਂ ਵਿੱਚੋਂ 12 ਮੋਤੀਆਬਿੰਦ ਦੇ ਕੇਸ ਪਾਏ ਗਏ ਅਤੇ 14 ਕੇਸ ਸਿਵਲ ਹਸਪਤਾਲ ਭੇਜੇ ਗਏ। ਇਸ ਦੇ ਨਾਲ ਹੀ 48 ਬੰਦੀ ਔਰਤਾਂ ਨੂੰ ਐਨਕਾਂ ਦਿੱਤੀਆਂ ਗਈਆਂ।ਇਸ ਮੌਕੇ ਲੁਧਿਆਣਾ ਦੀ ਇਸ ਗੈਰ ਸਰਕਾਰੀ ਸੰਸਥਾ ਹੈਲਪਿੰਗ ਹੈਂਡ ਕਲੱਬ ਦੇ ਪ੍ਰਧਾਨ ਰਮਨ ਗੋਇਲ, ਸ਼ਸ਼ੀ ਭੂਸ਼ਣ ਗੋਇਲ ਅਤੇ ਰਾਕੇਸ਼ ਕੁਮਾਰ ਵੱਲੋਂ ਦਵਾਈਆਂ ਸਪਲਾਈ ਕੀਤੀਆਂ ਗਈਆਂ। ਇਸ ਮੌਕੇ ਦਮਨਜੀਤ ਕੌਰ ਵਾਲੀਆ ਸੁਪਰਡੈਂਟ ਜਨਾਨਾ ਜੇਲ, ਲੁਧਿਆਣਾ, ਚੰਚਲ ਸ਼ਰਮਾ ਡਿਪਟੀ ਸੁਪਰਡੈਂਟ, ਜੀਵਨ ਸਿੰਘ, ਬਲਵਿੰਦਰ ਸਿੰਘ, ਰਮਨਦੀਪ ਕੌਰ ਅਤੇ ਹੋਰ ਹਾਜ਼ਰ ਸਨ।

54070cookie-checkਜਨਾਨਾ ਜੇਲ ਲੁਧਿਆਣਾ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ
error: Content is protected !!