December 22, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ – ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਚ ਸਭ ਕੁੱਝ ਸਥਿਰ ਹੈ। ਬੀਤੇ ਦਿਨੀ ਜੋ ਵੀ ਅਫਵਾਹਾਂ ਪੰਜਾਬ ਦੀ ਰਾਜਨੀਤੀ ਵਿਚ ਉੱਡਦੀਆਂ ਰਹੀਆਂ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ ।ਪ੍ਰਚੰਡ ਬਹੁਮਤ ਨਾਲ ਚੁਣੀ ਹੋਈ ਸਰਕਾਰ ਸਫਲ ਤਰੀਕੇ ਨਾਲ ਲੋਕ ਪੱਖੀ ਕੰਮ ਕਰ ਰਹੀ ਹੈ। ਦਿੱਲੀ ਅਤੇ ਪੰਜਾਬ ਦੋਵੇਂ ਰਾਜਾਂ ਵਿਚ ਆਮ ਆਦਮੀ ਦੀ ਵਿਚਾਰਧਾਰਾ ਵਾਲੀਆਂ ਸਰਕਾਰਾਂ ਦੇਸ਼ ਵਿੱਚ ਬਦਲ ਦੀ ਰਾਜਨੀਤੀ ਅਤੇ ਲੋਕ ਪੱਖੀ ਸਹੂਲਤਾਂ ਦੀ ਕਾਰਗੁਜ਼ਾਰੀ ਨਾਲ ਅੱਗੇ ਵੱਧ ਰਹੀਆਂ ਹਨ। ਛੋਟੇ ਵਕਫ਼ੇ ਵਿਚ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਿਲ ਕਰਨ ਕਰਕੇ ਵਿਰੋਧੀ ਦਲ ਬੌਖ਼ਲਾਹਟ ਵਿੱਚ ਆਧਾਰਹੀਣ ਬਿਆਨਬਾਜ਼ੀ ਕਰ ਰਹੇ ਹਨ।

ਪਰਮਵੀਰ ਸਿੰਘ ਐਡਵੋਕੇਟ ਵਾਈਸ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਆ ਦਾ ਬਿਨਾਂ ਕਿਸੇ ਸੱਚ ਦੀ ਜਾਣਕਾਰੀ ਦੇ ਮਾਨਯੋਗ ਮੁੱਖ ਮੰਤਰੀ ਬਾਰੇ ਹਲਕੀ ਬਿਆਨਬਾਜ਼ੀ ਕਰਨਾ ਅਕਾਲੀ ਦਲ ਦੀ ਗੈਰ ਸੁਹਿਰਦ ਲੀਡਰਸ਼ਿਪ ਦਾ ਅੰਦਾਜ਼ਾ ਦੱਸਦੀ ਹੈ। ਮਜੀਠੀਆ ਨੇ ਬਿਨਾਂ ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣ ਦਾ ਅਸਲ ਕਾਰਨ ਜਾਣੇ ਹੋਛੀ ਟਿੱਪਣੀ ਕੀਤੀ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਦੋਂਕਿ ਅਕਾਲੀ ਦਲ ਖੁਦ ਖਾਨਾਜੰਗੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਕੇਵਲ ਡੇਢ ਵਿਧਾਇਕ ਵਾਲੀ ਪਾਰਟੀ ਬਣ ਕੇ ਰਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਅਰਵਿੰਦ ਕੇਜਰੀਵਾਲ ਅਤੇ ਡਾਕਟਰ ਸੰਦੀਪ ਪਾਠਕ ਰਾਸ਼ਟਰੀ ਪੱਧਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਬਤੌਰ ਮੁਖ ਮੰਤਰੀ ਪੰਜਾਬ ਦੇਸ਼ ਦੀ ਰਾਜਨੀਤੀ ਵਿਚ ਅਹਿਮ ਪੈੜਾਂ ਛੱਡ ਰਹੇ ਹਨ।

Kindly like,share and subscribe our youtube channel CPD NEWS.Contact for News and advertisement at 9803-4506-01                                                  

166220cookie-checkਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਚ ਸਭ ਕੁੱਝ ਸਥਿਰ – ਵਾਈਸ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ
error: Content is protected !!