December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 4 ਜਨਵਰੀ ( ਪ੍ਰਦੀਪ ਸ਼ਰਮਾ) ਕਮਿਊਨਿਟੀ ਹੈਲਥ ਸੈਂਟਰ ਭਗਤਾ ਭਾਈ ਕਾ ਵਿਖੇ ਸਮੂਹ ਪੈਰਾ ਮੈਡੀਕਲ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਕਰਮਚਾਰੀਆਂ ਨੂੰ ਮਿਲ ਰਹੇ ਭੱਤਿਆਂ ਨੂੰ ਸਰਕਾਰ ਦੁਆਰਾ ਕੱਟ ਦਿੱਤਾ ਗਿਆ ਹੈ।ਇਹਨਾਂ ਭੱਤਿਆਂ ਨੂੰ ਬਹਾਲ ਕਰਵਾਉਣ ਦੇ ਲਈ ਸਿਹਤ ਕਰਮਚਾਰੀਆਂ ਵੱਲੋਂ ਲਗਾਤਾਰ ਹੜਤਾਲ ਜਾਰੀ ਹੈ, ਪਰ ਫਿਰ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।
ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਬਲਾਕ ਪੱਧਰ ਉਪੱਰ ਧਰਨਾ ਲਗਾਇਆ ਗਿਆ , ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ ਅਤੇ 5 ਜਨਵਰੀ 2022 ਨੂੰ ਖਰੜ ਵਿਖੇ ਹੋ ਰਹੇ ਜੁਆਇੰਟ ਐਕਸ਼ਨ ਕਮੇਟੀ ਦੇ ਭਾਰੀ ਇਕੱਠ ਵਿੱਚ ਸ਼ਾਮਿਲ ਹੋਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ,ਮੀਤ ਪ੍ਰਧਾਨ ਕੁਲਦੀਪ ਸਿੰਘ, ਗੁਰਮੀਤ ਸਿੰਘ ਸ਼ਹਿਣਾ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਤਰਸੇਮ ਸਿੰਘ, ਨਿਰਮਲ ਸ਼ਰਮਾ, ਕਲੈਰੀਕਲ ਸਟਾਫ ਗੁਰਮੀਤ ਸਿੰਘ ਜਲਾਲ, ਬਲਜੀਤ ਸਿੰਘ ਜੈਤੋ, ਬਲਬੀਰ ਸਿੰਘ ਜਵੰਦਾ, ਬੇਅੰਤ ਕੌਰ ਬੁੱਟਰ, ਹਰਜੀਤ ਸਿੰਘ, ਜਗਮੋਹਨ ਸਿੰਘ, ਅਨੀਤਾ ਰਾਣੀ, ਜੀਤ ਕੌਰ, ਕੁਲਵੰਤ ਕੌਰ, ਜਗਦੀਸ਼ ਕੌਰ, ਜਸਵੰਤ ਸਿੰਘ,ਸੀ ਐਚ ਓ ਡਾਕਟਰ ਹਰਦੀਪ ਸਿੰਘ ਆਦਿ ਮੌਜੂਦ ਸਨ ।
98430cookie-check” ਕੱਟੇ ਭਤਿਆ ਵਿਰੁੱਧ ਸਰਕਾਰ ਦੀ ਫੂਕੀ ਅਰਥੀ “
error: Content is protected !!