Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 17, 2025

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 16 ਜਨਵਰੀ ( ਸਤਪਾਲ ਸੋਨੀ ) : ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਵੱਲੋਂ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿਖੇ ਆਯੋਜਿਤ ਕੀਤੇ ਗਏ ਇੱਕ ਸੰਖੇਪ ਸਮਾਰੋਹ ਦੌਰਾਨ ਲੁਧਿਆਣਾ, ਮੋਗਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਆਂ ਨਾਲ ਸਬੰਧਤ ‘ਅੰਬੈਸਡਰ ਆਫ ਹੋਪ’ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਕੈਬਨਿਟ ਮੰਤਰੀ ਵੱਲੋਂ ਰਿਕਾਰਡ ਤੋੜ ਆਨਲਾਈਨ ਮੁਕਾਬਲੇ ‘ਅੰਬੈਸਡਰ ਆਫ ਹੋਪ’ ਦੇ ਜੇਤੂਆਂ ਨੂੰ ਇਨਾਮ ਦੇਣ ਲਈ ਲੁਧਿਆਣਾ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ, ਜਿਸ ਵਿਚ ਲਾਕਡਾਊਨ ਦੌਰਾਨ 1 ਲੱਖ 5 ਹਜ਼ਾਰ ਐਂਟਰੀਆਂ ਪ੍ਰਾਪਤ ਹੋਈਆਂ। ਜੇਤੂਆਂ ਨੂੰ ਵਧਾਈ ਦੇਣ ਤੋਂ ਇਲਾਵਾ ਸ੍ਰੀ ਸਿੰਗਲਾ ਨੇ ਉਨਾਂ ਨੂੰ ਆਪਣੇ ਭਵਿੱਖ ਦੇ ਟੀਚਿਆਂ ਦੀ ਪ੍ਰਾਪਤੀ ਵਿਚ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ।

ਜ਼ਿਲਾ ਲੁਧਿਆਣਾ ਦੇ ਜੇਤੂ ਵਿਦਿਆਰਥੀ ਬੀ.ਸੀ.ਐਮ. ਆਰੀਆ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਤੋਂ 9ਵੀਂ ਜਮਾਤ ਦੇ ਈਸ਼ਟ ਮੋਦੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਛਪਾਰ ਤੋਂ 12ਵੀਂ ਜਮਾਤ ਦੇ ਜਸ਼ਨਪ੍ਰੀਤ ਸਿੰਘ ਅਤੇ ਗੁਰੂ ਨਾਨਕ ਪਬਲਿਕ ਸਕੂਲ ਬੀਰਮੀ ਤੋਂ 8ਵੀਂ ਜਮਾਤ ਦੇ ਮਹਿਤਾਬ ਸਿੰਘ ਸੇਖੋਂ ਹਨ। ਮੋਗਾ ਜ਼ਿਲੇ ਦੀਆਂ ਜੇਤੂਆਂ ਵਿੱਚ ਸੈਕਰਡ ਹਾਰਟ ਸਕੂਲ ਦੀ 10ਵੀਂ ਜਮਾਤ ਦੀ ਆਦੇਸ਼ਪ੍ਰੀਤ ਕੌਰ, ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ਦੀ ਚੌਥੀ ਜਮਾਤ ਦੀ ਈਵਾ ਸੂਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ 7ਵੀਂ ਜਮਾਤ ਦੀ ਜਸਪ੍ਰੀਤ ਕੌਰ ਸ਼ਾਮਲ ਹਨ।ਇਸੇ ਤਰਾਂ ਫਿਰੋਜ਼ਪੁਰ ਤੋਂ ਜੇਤੂਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ 10ਵੀਂ ਜਮਾਤ ਦੀ ਮਹਿਕਦੀਪ ਕੌਰ ਅਤੇ ਸੰਦੀਪ ਸਿੰਘ (ਸੰਯੁਕਤ ਪਹਿਲੇ ਵਿਜੇਤਾ), ਐਸ.ਐਸ.ਐਮ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ 10ਵੀਂ ਜਮਾਤ ਦੀ ਪ੍ਰਮੀਤ ਕੌਰ ਅਤੇ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ 8ਵੀਂ ਜਮਾਤ ਦੀ ਇਸ਼ਮੀਤ ਕੌਰ ਸ਼ਾਮਲ ਹਨ। ਫਾਜ਼ਿਲਕਾ ਜ਼ਿਲੇ ਦੇ ਜੇਤੂਆਂ ਵਿੱਚ ਦਿੱਲੀ ਪਬਲਿਕ ਵਰਲਡ ਸਕੂਲ ਜਲਾਲਾਬਾਦ ਦੀ 9ਵੀਂ ਜਮਾਤ ਦੀ ਅਰਮਾਨ ਗੁੰਬਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਅਬੋਹਰ ਦੀ 12ਵੀਂ ਜਮਾਤ ਦੀ ਸ਼ੀਨਮ ਅਤੇ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇੜਾ ਖੇੜਾ ਦੀ 10ਵੀਂ ਜਮਾਤ ਦੀ ਭੂਮਿਕਾ ਕੰਬੋਜ ਸ਼ਾਮਲ ਹੈ।

ਜੇਤੂਆਂ ਵੱਲੋਂ ਵਿਜੇ ਇੰਦਰ ਸਿੰਗਲਾ ਨੂੰ ਲੌਕਡਾਊਨ ਦੌਰਾਨ ਅਜਿਹਾ ਦਿਲਚਸਪ ਅਤੇ ਸ਼ਾਨਦਾਰ ਮੁਕਾਬਲਾ ਕਰਵਾਉਣ ਲਈ ਦਿਲੋਂ ਧੰਨਵਾਦ ਕੀਤਾ।ਇਨਾਮਾਂ ਦੀ ਵੰਡ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੇ ਨਾਲ-ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਨੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਦਾ ਆਪਣਾ ਮੰਤਵ ਸਫ਼ਲਤਾਪੂਰਵਕ ਪੂਰਾ ਕੀਤਾ ਹੈ।ਵਿਜੇ ਇੰਦਰ ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ਼ 8 ਦਿਨਾਂ ‘ਚ ਹੀ ਇਸ ਮੁਕਾਬਲੇ ਲਈ 1,05,898 ਸਕੂਲੀ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਉਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ ‘ਚ ਪ੍ਰਾਪਤ ਹੋਈਆਂ ਵੀਡਿਓਜ਼ ‘ਚੋਂ ਜੇਤੂਆਂ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸੀ ਪਰ ਇਹ ਕੰਮ ਬਹੁਤ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਕੁੱਲ  66 ਮੁੱਖ ਇਨਾਮਾਂ ਤੋਂ ਇਲਾਵਾ ‘ਅੰਬੈਸਡਰਜ਼ ਆਫ਼ ਹੋਪ’ ਤਹਿਤ ਸਾਰੇ 22 ਜ਼ਿਲਿਆਂ ਵਿੱਚ ਜੇਤੂਆਂ ਨੂੰ 1000 ਦੇ ਕਰੀਬ ਦਿਲਾਸਾ ਇਨਾਮ ਵੀ ਦਿੱਤੇ ਜਾ ਰਹੇ ਹਨ।

 

 

 

 

64050cookie-checkਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਲੁਧਿਆਣਾ, ਮੋਗਾ, ਫਿਰੋਜ਼ਪੁਰ ਅਤੇ ਫਾਜਿਲਕਾ ਦੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਐਪਲ ਆਈਪੈਡ, ਲੈਪਟੌਪ ਤੇ ਐਂਡਰੌਇਡ ਟੈਬਲੇਟ
error: Content is protected !!