December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 29 ਨਵੰਬਰ,(ਸਤ ਪਾਲ ਸੋਨੀ ):ਆਮ ਆਦਮੀ ਪਾਰਟੀ ਵੱਲੋ ਅੱਜ ਲੁਧਿਆਣਾ ਸ਼ਹਿਰ ਦੇ ਹਲਕਾ ਆਤਮ ਨਗਰ ਅਤੇ ਉੱਤਰੀ ਵਿੱਚ ਜਨ ਸੰਵਾਦ ਦੇ ਨਾਮ ਤਹਿਤ ਜਨ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਪੰਜਾਬ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ,ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ, ਹਲਕਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੰਘ ਸਿੱਧੂ, ਹਲਕਾ ਉੱਤਰੀ ਦੇ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਅਤੇ ਹਲਕਾ ਪੂਰਬੀ ਦੇ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸੰਬੋਧਿਤ ਕੀਤਾ।ਇਸ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ।
ਅਨਮੋਲ ਗਗਨ ਮਾਨ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਦੀ ਵਿਵਸਥਾ ਸੁਧਾਰ ਕੇ ਦੇਸ਼ ਵਿੱਚ ਇਕ ਨਵੀ ਕ੍ਰਾਂਤੀ ਲੈ ਕੇ ਆਈ ਹੈ ਜਿਸ ਨੂੰ ਉਹ ਖੁਦ ਜਾ ਕੇ ਦੇਖ ਕੇ ਆਏ ਹਨ ਕਿ ਉਥੇ ਕਿਸ ਤਰੀਕੇ ਨਾਲ ਇਹਨਾਂ ਤੇ ਕੰਮ ਹੋਇਆ ਹੈ ਉਸੀ ਤਰਜ ਤੇ ਪੰਜਾਬ ਵਿਚ ਵੀ ਸਹਿਤ ਅਤੇ ਸਿੱਖਿਆ ਤੇ ਸੱਭ ਤੋਂ ਵੱਧ ਧਿਆਨ ਦਿੱਤਾ ਜਾਵੇਗਾ।ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਤੇ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਿੱਖਿਆ ਅਤੇ ਸਹਿਤ ਤੇ ਬਜਟ ਦਾ ਜ਼ਿਆਦਾਤਰ ਹਿੱਸਾ ਰੱਖਿਆ ਜਾਵੇਗਾ ਤਾਂ ਕਿ ਪੰਜਾਬ ਦੇ ਹਰ ਇਕ ਨਾਗਰਿਕ ਅਤੇ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲ ਸਕਣ।
ਇਸ ਦੌਰਾਨ ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਆਪਣੇ ਕੀਤੇ ਗਏ ਹਰ ਇੱਕ ਵਾਦੇ ਨੂੰ ਬਾਖੂਬੀ ਨਿਭਾਇਆ ਹੈ, ਜਦ ਕਿ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਬਿਨਾਂ ਫੋਕੀ ਬਿਆਨਬਾਜੀ ਤੋਂ ਕੁਝ ਨਹੀਂ ਕੀਤਾ ਅਤੇ ਲਗਾਤਾਰ ਅਰਵਿੰਦ ਕੇਜਰੀਵਾਲ ਦੀ ਨਕਲ ਕਰਕੇ ਨਕਲੀ ਕੇਜਰੀਵਾਲ ਬਣਨ ਦਾ ਡਰਾਮਾ ਕਰ ਰਹੇ ਹਨ।
ਕੁਲਵੰਤ ਸਿੰਘ ਸਿੱਧੂ ਅਤੇ ਮਦਨ ਲਾਲ ਬੱਗਾ ਨੇ ਜਨ ਸੰਵਾਦ ਰਾਹੀਂ ਵੱਡੀ ਰੈਲੀ ਦਾ ਰੂਪ ਦੇਣ ਲਈ ਪਹੁੰਚੇ ਤਮਾਮ ਭੈਣਾਂ ਅਤੇ ਭਰਾਵਾਂ ਦਾ ਧੰਨਵਾਦ ਕੀਤਾ।ਇਸ ਦੌਰਾਨ ਜਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਖਜਾਨਚੀ ਸੁਰਿੰਦਰ ਸੈਣੀ,ਇਵੇੰਟ ਇੰਚਾਰਜ ਵਿਸ਼ਾਲ ਅਵਸਥੀ, ਮਹਿਲਾ ਵਿੰਗ ਪੰਜਾਬ ਉਪ ਪ੍ਰਧਾਨ ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਮਹਿਲਾ ਵਿੰਗ ਪ੍ਰਧਾਨ ਨੀਤੂ ਵੋਹਰਾ, ਟ੍ਰੇਡ ਵਿੰਗ ਪ੍ਰਧਾਨ ਪਰਮਪਾਲ ਸਿੰਘ ਬਾਵਾ, ਮਹਿਲਾ ਵਿੰਗ ਜ਼ਿਲ੍ਹਾ ਸਕੱਤਰ ਕਾਜਲ ਅਰੋੜਾ ਸਹਿਤ ਬਲਾਕ ਪ੍ਰਧਾਨ , ਵਾਰਡ ਪ੍ਰਧਾਨ ਅਤੇ ਹੋਰ ਸੈਂਕੜੇ ਸਾਥੀ ਹਾਜਿਰ ਰਹੇ ।
93030cookie-checkਆਪ ਦੀ ਸਰਕਾਰ ਆਉਣ ਤੇ ਕੀਤਾ ਜਾਵੇਗਾ ਸਿੱਖਿਆ ਅਤੇ ਸਿਹਤ ਦੀ ਵਿਵਸਥਾ’ਚ  ਸੁਧਾਰ- ਅਨਮੋਲ ਗਗਨ ਮਾਨ
error: Content is protected !!