October 3, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ, 19 ਅਕਤੂਬਰ (ਪ੍ਰਦੀਪ ਸ਼ਰਮਾ): ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ. 31 ਵੱਲੋਂ ਕੱਚੇ ਕਾਮਿਆਂ ਦੀਆਂ  ਨਿਗੂਣੀਆਂ ਤਨਖਾਹਾਂ ਪਿੱਛਲੇ ਚਾਰ ਮਹੀਨਿਆਂ ਤੋਂ ਨਾ ਮਿਲਣ ਦੇ ਰੋਸ ਵਿੱਚ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰ ਦਾ  ਘਿਰਾਓ ਕੀਤਾ ਗਿਆ । ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ.31 ਦੇ ਸੂਬਾ ਮੀਤ ਪ੍ਰਧਾਨ ਅਤੇ  ਜਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਅਤੇ ਜਿਲਾ ਪ੍ਰਧਾਨ ਮਾਨਸਾ ਸਤਨਾਮ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਸਥਿਤ ਐਕਸੀਅਨ ਮਨਪ੍ਰੀਤ ਸਿੰਘ ਅਰਸ਼ੀ ਮੰਡਲ ਨੰ 2 ਅਤੇ ਕੇਵਲ ਗਰਗ ਮੰਡਲ ਨੰ 1 ਦਾ ਪਰਿਵਾਰਾਂ ਤੇ ਬੱਚਿਆਂ ਸਮੇਤ ਘਿਰਾਓ ਕਰਕੇ ਮੁਰਦਾਬਾਦ ਦੇ ਨਾਅਰੇ ਲਾਏ ਗਏ।

ਆਗੂਆਂ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੱਛਲੇ ਚਾਰ  ਮਹੀਨਿਆਂ ਤੋਂ ਕੱਚੇ ਠੇਕਾ ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਉਹਨਾਂ ਦੇ ਘਰਾਂ ਦੇ ਹਲਾਤ ਬਹੁਤ ਮਾੜੇ ਹੋਏ ਪਏ ਹਨ। ਇਹਨਾਂ ਹਲਾਤਾਂ ਵਿੱਚ ਪਹਿਲਾਂ ਵਰਕਰਾਂ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਤੇ ਹੁਣ ਦੀਵਾਲੀ ਦਾ ਤਿਉਹਾਰ ਵੀ ਮੰਦਹਾਲੀ ਵਿੱਚ ਹੀ ਵੇਖਣੀ ਪੈ ਰਹੀ ਹੈ।  ਪਿੱਛਲੇ ਦਿਨੀਂ ਕੱਚੇ ਕਾਮਿਆਂ ਵੱਲੋਂ ਤਨਖਾਹਾਂ ਲੈਣ ਲਈ ਲਗਾਤਾਰ ਦਿਨ ਰਾਤ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਧਰਨਾ ਦੇ ਕੇ ਤਨਖਾਹਾਂ ਦੇ ਫੰਡ ਪਵਾਏ ਗਏ,ਪਰ ਅਫਸੋਸ ਦੀ ਗੱਲ ਇਹ ਹੈ ਕਿ ਐਕਸੀਅਨ ਹੁਣ ਕਹਿੰਦੇ ਕਿ ਅਸੀਂ ਪਹਿਲਾਂ ਵਾਲੀ ਤਨਖਾਹ ਤੁਹਾਨੂੰ ਨਹੀਂ ਦੇ ਸਕਦੇ ਜੇ ਹੁਣ ਤਨਖਾਹਾਂ ਪਵਾਉਣੀਆਂ ਤਾਂ 6 ਤੋਂ 7 ਹਜਾਰ ਪ੍ਰਤੀ ਮਹੀਨਾ ਘੱਟ ਤਨਖਾਹਾਂ ਪਾਵਾਗੇ।ਜਿਸ ਦੇ ਰੋਸ ਵਿੱਚ ਅੱਜ ਜਲ ਸਪਲਾਈ ਵਿਭਾਗ ਦੇ ਐਕਸੀਅਨ ਨੂੰ ਘਿਰਾਓ ਕਰਕੇ ਦਫਤਰ ਵਿੱਚ ਬੰਦ ਕੀਤਾ ਗਿਆ ਹੈ। ਜੇਕਰ ਸਾਡੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਗਈ ਤਾਂ ਬਠਿੰਡਾ ਦੇ ਐਕਸੀਅਨਾਂ ਖਿਲਾਫ਼ ਪੰਜਾਬ ਪੱਧਰ ਦਾ ਧਰਨਾ ਲਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਤੋ ਇਲਾਵਾ ਗੁਰਵਿੰਦਰ ਸਿੰਘ ਮਾਨਸਾ,ਤਰਸੇਮ ਸਿੰਘ ਮਾਨਸਾ, ਹਰਵਿੰਦਰ ਸਿੰਘ ਹੈਰੀ,ਲਖਵਿੰਦਰ ਸਿੰਘ,ਗੁਰਵਿੰਦਰ ਸਿੰਘ ਪੰਨੂ ਮੋਰਚਾ ਆਗੂ ਨੇ ਵੀ ਸੰਬੋਧਨ ਕੀਤਾ।
 #For any kind of News and advertisment contact us on 980-345-0601
131800cookie-checkਠੇਕਾ ਕਾਮਿਆਂ ਦੀਆਂ ਪਿੱਛਲੇ ਚਾਰ ਮਹੀਨਿਆਂ ਤੋਂ ਨਿਗੂਣੀਆਂ ਤਨਖਾਹਾਂ ਨਾ ਦੇਣ ਕਾਰਨ ਰੋਸ ਵਿੱਚ ਠੇਕਾ ਕਾਮਿਆਂ ਨੇ ਦਫਤਰ ਵਿੱਚ ਘੇਰੇ ਐਕਸੀਅਨ 
error: Content is protected !!