130 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫਤਾਰ

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ – ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਨਸ਼ਾ ਤਸ਼ਕਰ ਨੂੰ 130 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੁਪਿੰਦਰ ਸਿੰਘ PPS/DCP ਸਿਟੀ ਲੁਧਿਆਣਾ ਨੇ ਦੱਸਿਆ ਕਿ  ਸਮੀਰ ਵਰਮਾ PPS/ADCP-1 ਅਤੇ  ਦਵਿੰਦਰ ਕੁਮਾਰ PPS/ADCP NORTH ਦੀ ਅਗਵਾਈ ਹੇਠ, ਥਾਣਾ ਜੋਧੇਵਾਲ ਦੇ ਇੰਸਪੈਕਟਰ ਜਸਵੀਰ ਸਿੰਘ ਦੀ ਪੁਲਿਸ ਟੀਮ ਵੱਲੋਂ ਮਿਤੀ 03.08.2025 ਨੂੰ ਇੱਕ ਨਸ਼ਾ ਤਸਕਰ ਗਗਨ ਸ਼ਰਮਾ ਪੁੱਤਰ ਵੇਦ ਪ੍ਰਕਾਸ਼ ਨੂੰ 130 ਗ੍ਰਾਮ ਹੈਰੋਇਨ ਸਮੇਤ ਬਾਵਾ ਕਲੋਨੀ ਨੇੜੇ ਗ੍ਰਿਫਤਾਰ ਕੀਤਾ ਗਿਆ।

ਦੋਸ਼ੀ ਗਗਨ ਸ਼ਰਮਾ ਦੇ ਖਿਲਾਫ NDPS ਐਕਟ ਤਹਿਤ ਥਾਣਾ ਜੋਧੇਵਾਲ ਵਿਖੇ ਮੁਕਦਮਾ ਨੰਬਰ 102 ਮਿਤੀ 03-08-25 ਅ/ਧ 21-ਬੀ 61-85 ਦਰਜ ਕੀਤਾ ਗਿਆ। ਦੋਸ਼ੀ ਗਗਨ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।ਦੋਸ਼ੀ ਗਗਨ ਸ਼ਰਮਾ ਦੇ ਖਿਲਾਫ ਕਤਲ, ਜਬਰ ਜਨਾਹ, ਚੋਰੀ, ਧੋਖਾਧੜੀ, ਹਮਲਾ ਆਦਿ ਦੇ 11 ਤੋਂ ਵੱਧ ਗੰਭੀਰ ਮਾਮਲੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।

Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601

168720cookie-check130 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫਤਾਰ
error: Content is protected !!