December 22, 2024

Loading

ਚੜ੍ਹਤ ਪੰਜਾਬ ਦੀ
ਲੱਕੀ ਘੁਮੇਤ
ਸਾਹਨੇਵਾਲ – ਆਈਈਪੀ ਇਟਲੀ ਵਿਦਿਅਕ ਸੰਸਥਾ ਦੇ ਚੇਅਰਮੈਨ ਡਾ. ਪਰਸੈਨਜੀਤ ਕੁਮਾਰ ਸਮੇਤ ਮਾਰੀਆ ਗਰੈਜੀਆ ਡਾਐਮਲੀ ਰਿਜਸਟਰਾਰ ਆਈਈਪੀ ਇਟਲੀ ਵੱਲੋਂ ਬੀਜ਼ੀ ਬੀ ਅਰਲੀ ਲਰਨਿੰਗ ਸੈਂਟਰ ਸਾਹਨੇਵਾਲ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਸੈਂਟਰ ਵੱਲੋਂ ਕਰਵਾਈ ਜਾ ਰਹੀ ਬੱਚਿਆਂ ਨੂੰ ਪੜ੍ਹਾਈ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਸੈਂਟਰ ਦੇ ਡਾਇਰੈਕਟਰ ਗੁਰਪ੍ਰੀਤ ਕੌਰ ਸਾਡੇ ਐਲਬਲਟ ਕਾਲਜ਼ ਲੈਸਟਰ (ਯੂਕੇ) ਵਿੱਚ ਪੜ੍ਹਦੇ ਸਨ ਅਤੇ ਅੱਜ ਗੁਰਪ੍ਰੀਤ ਕੌਰ ਵੱਲੋਂ ਬਾਹਰਲੇ ਦੇਸ਼ ਤੋਂ ਪੜ੍ਹਾਈ ਕਰਕੇ ਅਤੇ ਉਸ ਤਰ੍ਹਾਂ ਦੀ ਪੜ੍ਹਾਈ ਆਪਣੇ ਸੈਂਟਰ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ ਇਹਨਾਂ ਵੱਲੋਂ ਕਰਵਾਈ ਜਾ ਰਹੀ ਬੱਚਿਆਂ ਨੂੰ ਪੜ੍ਹਾਈ ਦੇਖਕੇ ਮਨ ਬਹੁਤ ਖੁਸ਼ ਹੋਇਆ ਅਤੇ ਅੱਜ ਸਾਨੂੰ ਮਾਣ ਹੈ ਕਿ ਗੁਰਪ੍ਰੀਤ ਕੌਰ ਸਾਡੇ ਐਲਬਲਟ ਕਾਲਜ਼ ਲੈਸਟਰ (ਯੂਕੇ) ਦੇ ਵਿਦਿਆਰਥੀ ਸਨ।
ਇਸ ਮੌਕੇ ਗੁਰਪ੍ਰੀਤ ਕੌਰ ਵੱਲੋਂ ਚੇਅਰਮੈਨ ਡਾ. ਪਰਸੈਨਜੀਤ ਕੁਮਾਰ ਅਤੇ ਮਾਰੀਆ ਗਰੈਜੀਆ ਡਾਐਮਲੀ ਰਿਜਸਟਰਾਰ ਦਾ ਆਪਣੇ ਸੈਂਟਰ ਵਿੱਚ ਪਹੁੰਚਣ ਤੇ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਚੰਗੀ ਸਿੱਖਿਆ ਨੂੰ ਹਮੇਸ਼ਾ ਯਾਦ ਰੱਖਣਗੇ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ, ਪਰਮਜੀਤ ਕੌਰ, ਮਨਰੀਤ ਕੌਰ ਆਦਿ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
162420cookie-checkਡਾ. ਪਰਸੈਨਜੀਤ ਕੁਮਾਰ ਚੇਅਰਮੈਨ ਆਈਈਪੀ ਇਟਲੀ ਵੱਲੋਂ ਬੀਜ਼ੀ ਬੀ ਅਰਲੀ ਲਰਨਿੰਗ ਸੈਂਟਰ ਸਾਹਨੇਵਾਲ ਦਾ ਕੀਤਾ ਦੌਰਾ
error: Content is protected !!